ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Ohde Nall Mai Yari - Pali Khadim

ਉਹਦੇ ਨਾਲ ਮੈਂ ਯਾਰੀ ਲਾਈ, ਯਾਰ ਕਸੂਰ ਤੇ ਮੇਰਾ ਏ।
ਐਵੇ ਰੋ-ਰੋ ਨੀਂਦ ਗਵਾਈ, ਯਾਰ ਕਸੂਰ ਤੇ ਮੇਰਾ ਏ।
ਕੋਸੇ-ਕੋਸੇ ਸਾਹਾਂ ਦੀ ਮੈਂ, ਵਲਗਣ ਦੇ ਵਿਚ ਫਸਿਆ ਸਾਂ
ਉਹਨੂੰ ਧਾਹ ਗਲਵੱਕੜੀ ਪਾਈ, ਯਾਰ ਕਸੂਰ ਤੇ ਮੇਰਾ ਏ।
ਕੱਲਾ-ਕੱਲਾ ਖੰਭ ਸਜਾਇਆ, ਉੱਡਣ ਲਾਇਆ ਉਸਨੂੰ ਮੈਂ,
ਹੁਣ ਜੇ ਉਸ ਨੇ ਧਰਤ ਭੁਲਾਈ, ਯਾਰ ਕਸੂਰ ਤੇ ਮੇਰਾ ਏ।
ਚਾਵਾਂ ਛਹਿਬਰ ਲਾਉਣੀ ਭੁੱਲੀ, ਰੀਝਾਂ ਦੇ ਗਲ ਫਾਹਾ ਹੈ,
ਚਹੁੰ ਪਾਸੇ ਪਸਰੀ ਤਨਹਾਈ, ਯਾਰ ਕਸੂਰ ਤੇ ਮੇਰਾ ਏ।
ਰੋਸੇ, ਸ਼ਿਕਵੇ, ਲਾਰੇ, ਝੋਰੇ, ਪੱਤਝੜ ਬਣ ਕੇ ਆਏ ਜਦ ,
ਸੱਧਰਾਂ ਦੀ ਡਾਲੀ ਕੁਮਲਾਈ, ਯਾਰ ਕਸੂਰ ਤੇ ਮੇਰਾ ਏ।
ਵਾਹ-ਵਾਹ ਵਾਹ-ਵਾਹ ਵਾਹ ਓ ਖ਼ਾਦਿਮ, ਮਹਿਫ਼ਿਲ ਚੋ ਨਾ ਦਾਦ ਮਿਲੀ
ਮੈਂ ਕੰਧਾਂ ਨੂੰ ਗ਼ਜ਼ਲ ਸੁਣਾਈ , ਯਾਰ ਕਸੂਰ ਤੇ ਮੇਰਾ ਏ।

No comments:

Post a Comment