ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Ek Dooje Nu - Sukhwant Gill

ਇਕ ਦੂਜੇ ਨੂ ਅਸੀ ਭੁੱਲ ਕਿਵੇ ਜਾਈਏ
ਇਨ੍ਹਾਂ ਮੱਘਦੇ ਜਜ਼ਬਿਆਂ ਨੂੰ ਠੰਡਾ ਕਿਉ ਪਾਈਏ
ਨਾ ਰੋਕਿਆਂ ਰੁਕਣੇ ਨੇ ਮੁਹੱਬਤ ਦੇ ਵਹਿਣ
ਆਉ ਆਪਣੇ ਅੰਦਰ ਮੁਹੱਬਤ ਦੀ ਭਾਵਨਾ ਜਗਾਈਏ
ਹੱਸਦੇ ਵੱਸਦੇ ਰਹਿਣ ਸਾਰੇ ਆਪਣੇ ਆਲ੍ਹਣੇ
ਨਾ ਚੁਆਤੀ ਕਿਸੇ ਦੇ ਆਲ੍ਹਣੇ ਨੂੰ ਲਾਈਏ
ਨਾ ਆਤਿਸ਼ ਦੇ ਖਿਡਾਉਣਿਆਂ ਨਾਲ ਖੇਡੀਏ ਆਪਾਂ
ਖਿੜੀਆਂ ਗੁਲਜ਼ਾਰਾਂ ਨੂੰ ਮਦਾਨੇ ਜੰਗ ਨਾ ਬਣਾਈਏ
ਮਹਿੱਕ ਦੀ ਰਹੇ ਹਮੇਸ਼ਾ ਹੀ ਧਰਤੀ ਇਹ ਸਾਡੀ
ਆਉ ਇਸ ਨੂੰ ਆਤਿਸ਼ ਦੇ ਸੇਕ ਤੋਂ ਬਚਾਈਏ

No comments:

Post a Comment