ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 17, 2017

Jindgi Da Koi V - Harpreet Grewal

ਜ਼ਿੰਦਗੀ ਦਾ ਕੋੲੀ ਵੀ ਪਲ ੲੇਨਾ ਅਾਸਾਨ ਨਹੀਂ,
ਦੁਨੀਅਾਂ ਦਾ ਹਰ ਬੰਦਾ ਨਵਾਂ ਮਹਿਮਾਨ ਨਹੀਂ,
ਕੲੀ ਪਿਛਲੀਅਾਂ ਯਾਦਾਂ ਦੇ ਬੁਲਾੲੇ ਅਾੲੇ ਨੇ,
ਕੲੀਅਾਂ ਨੇ ਦੁਨੀਅਾਂ ਤੇ ਨਵੇਂ ਅਲ੍ਹਣੇ ਅਾ ਪਾੲੇ ਨੇ,
ੲਿਸ ਭੀੜ ਭਰੀ ਦੁਨੀਅਾਂ 'ਚ ਕੋੲੀ ਰੂਹ ਦਾ ਸਾਥੀ ਨਹੀਂ,
ਤੁਰਦਿਅਾਂ- ਤੁਰਦਿਅਾਂ ਟੁੱਟ ਜਾਵੇ ਜ਼ਿੰਦਗੀ ਅੈਸੀ ਲਾਠੀ ਨਹੀਂ,
ਹੁਣ ਕਿਸੇ 'ਚ ਅਾਪਣਾ ਪਣ ਲੱਭਣਾ ਅੌਖਾ ੲੇ,
ਮਰਦੇ ਨੇ ਰਿਸ਼ਤਿਅਾਂ ਦੀ ਖਾਤਿਰ ਕੁਝ ਲੋਂਕ ਅਵੱਲੇ ਜਿਹੇ,
ਅਾਪਣਿਅਾਂ ਲੲੀ ਬਣਕੇ ਰਹਿ ਜਾਂਦੇ ਬਸ ਝੱਲੇ ਜਿਹੇ,
ਸੁਪਨੇ ਵੀ ਅੱਖਾਂ ਬੰਦ ਕਰਨ ਦੇ ਬਾਅਦ ਹੀ ਅਾੳੁਂਦੇ ਨੇ,
ਕੲੀ ਲੋਂਕ ਅਾਪਣਿਅਾਂ ਤੋਂ ਵੀ ਵੱਧ ਦਿਲ ਨੂਂ ਭਾੳੁਂਦੇ ਨੇ,
ਕੁਝ ੲਿਨਸਾਨ ਸਮਝਦੇ ਨਹੀਂ ਦਿਲਾਂ ਦੀਅਾਂ ਤਾਰਾਂ ਨੂੰ,
ਕੲੀ ਅਾ ਦੁਰਹਾੳੁਂਦੇ ਨੇ ਪੁਰਾਣੀਅਾਂ ਮਾਰਾਂ ਨੂੰ,
ਹਰ ੲਿਕ ਬਿਨ੍ਹਾਂ ਜ਼ਿੰਦਗੀ 'ਚ ਸਰ ਹੀ ਜਾਂਦਾ ੲੇ,
ਜੇ ਨਾ ਵੀ ਮਰੇ ਤਾਂ ਵੱਧ ਤੋਂ ਵੱਧ ਬੰਦਾ ਮਰ ਹੀ ਜਾਂਦਾ ੲੇ,
ਕਿਸੇ ਦੇ ਹੋਣ ਨਾ ਹੋਣ ਤੇ ਕਿਸੇ ਨੂੰ ਕੀ ਫ਼ਰਕ ਪੈਣਾ ੲੇ,
ਜ਼ਿੰਦਗੀ ਤਾਂ ਪਿਛਲੇ ਜਨਮ ਦਾ ਕੋੲੀ ਦੇਣਾ ਲੈਣਾ ੲੇ,
ਹੱਸ ਲੈ ਤੂੰ ਬੰਦਿਅਾਂ ਡੋਲੇ ਬੇਰ ਕਿਸੇ ਨੇ ਹੂੰਝਣੇ ਨਹੀਂ,
ਰੋਂ ਕੇ ਕੀ ਮਿਲਣਾ "ਹੈਪੀ" ਜਦ ਹੂੰਝ ਕਿਸੇ ਨੇ ਪੂੰਝਣੇ ਨਹੀਂ ----!!!
----- ਹਰਪ੍ਰੀਤ ------

No comments:

Post a Comment