ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Jad Vi Peke Ghar - Jagjit Gurm

ਜਦ ਵੀ ਪੇਕੇ ਘਰ 'ਤੇ ਲੱਗੀਆਂ ਝੜੀਅਾਂ ਹੋਣਗੀਆਂ
ਰੂਹ ਉੱਤੇ ਹਰ ਧੀ ਦੇ ਪਈਆਂ ਕਣੀਆਂ ਹੋਣਗੀਆਂ।
ਵੱਢ ਤੜਾਮੋਂ ਨਾਲ਼ ਦੀਆਂ ਨੂੰ ਬਣਾਇਆ ਰਾਹ ਹੋਣਾ
ਫਿਰ ਕਿਤੇ ਇਹ ਗੁੱਡੀਆਂ ਅੰਬਰ ਚੜੀਆਂ ਹੋਣਗੀਆਂ।
ਤੇਲ ਮੁੱਕਣ ਤੋਂ ਪਿੱਛੋਂ ਚਾਨਣ ਲਈ ਕੋਸ਼ਿਸ਼ ਕਰੀ ਹੋਉ
ਕਿੰਝ 'ਨੇਰੇ ਨਾਲ਼ ਬੱਤੀਆਂ ਲੜੀਆਂ ਹੋਣਗੀਆਂ।
ਜਦ ਸਮੁੰਦਰ ਗਾਹੁਣ ਵਾਲੀਆਂ ਸਹੀ ਹੋਣੀ ਗੁਲਾਮੀ
ਬਰਤਮਾਨ 'ਚ ਫੇਰ ਮਛਲੀਆਂ ਮਰੀਆਂ ਹੋਣਗੀਆਂ।
ਅੱਜ ਐਵੇਂ ਨਾ ਪੁੱਜਾ ਰਿਸ਼ਤਾ ਇਹ ਕੂਹਣੀ ਮੋੜ ਉੱਤੇ
ਇੱਕ ਦੂਜੇ ਨਾਲ਼ ਕੀਤੀਆਂ ਅੜੀਆਂ ਹੋਣਗੀਆਂ।
ਨਾ ਕਦੇ ਨੀਵੀਂ ਹੈ ਪਾਉਣੀ ਸਿਰ ਨੂੰ ਉੱਚਾ ਰੱਖਣਾ ਹੈ
ਮਾਂ ਨੇ ਸਾਰੀਆਂ ਗੱਲਾਂ ਧੀ ਨੂੰ ਦੱਸੀਆਂ ਹੋਣਗੀਆਂ।
ਲਿਖ ਲਏ ਦੋ ਲਾਇਨਾ ਅੱਗੇ ਪਿੱਛੇ ਕਰ ਕੁਰ ਕੇ ਹੀ ਉਹ
'ਗੁਰਮ' ਨੇ ਦੋ ਚਾਰ ਪੋਥੀਆਂ ਪੜੀਆਂ ਹੋਣਗੀਆਂ।
ਜਗਜੀਤ ਗੁਰਮ
99152 64836

No comments:

Post a Comment