ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Azaadi - Ramanpreet Kaur


ਅੱਧੀ ਉਮਰ
ਗੁਜ਼ਰ ਚੱਲੀ ਸੀ
ਅਜ਼ਾਦੀ ਉਡੀਕਦਿਆਂ....
ਬੰਦ ਦਰਵਾਜ਼ਿਆਂ ਨੂੰ ਕੋਸਦਿਆਂ
ਕੰਧਾਂ ਨਾਲ ਗਿਲੇ ਕਰਦਿਆਂ
ਤਾਂ ਅਹਿਸਾਸ ਹੋਇਆ
ਕਿ ਬੰਦ ਦਰਵਾਜ਼ਿਆਂ
ਉੱਚੀਆਂ ਕੰਧਾਂ ਦੀ
ਬਹੁਤੀ ਭੂਮਿਕਾ ਨਹੀਂ ਹੁੰਦੀ
ਕਿਸੇ ਗੁਲਾਮੀ 'ਚ
ਤੇ ਉਹ ਆਪਣੇ ਆਪ ਵੱਲ ਮੂੰਹ ਕਰਕੇ
ਤੁਰ ਪਈ
ਪਤਾ ਹੀ ਨਾ ਲੱਗਿਆ
ਕਦੋਂ ਕੰਧਾਂ ਰਾਹ ਬਣ ਗਈਆਂ
ਤੇ ਬੰਦ ਦਰਵਾਜ਼ੇ
ਉਹਦੀ ਢਾਲ਼ ਬਣ ਖਲੋਤੇ
ਹੁਣ ਸੋਚਦੀ ਹੈ
ਐਵੇਂ ਅੱਧੀ ਉਮਰ ਤੀਕ
ਜਾਣ ਹੀ ਨਾ ਸਕੀ
ਕਿ ਅਜ਼ਾਦ ਤਾਂ ਆਪਣੇ ਅੰਦਰੋਂ ਹੋਣਾ ਹੁੰਦਾ ਹੈ
-ਰਮਨਪ੍ਰੀਤ ਕੌਰ —

No comments:

Post a Comment