ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, November 12, 2017

Heera Janam - Meet Jarmastpuri

ਕਾਹਤੋਂ ਲੰਮੀਅਾਂ ਤਾਣ ਕੇ ਸੁਤਾ ,
ੳੁਠ ਕੇ ਭਰ ਪੁਲਾਂਘ ਕੁਚਿਜਿਅਾ ....!
ਹਿੰਮਤਾਂ ਵਾਲੇ ਚੰਨ ਤੇ ਚੜ ਗੲੇ ,
ਤੂੰ ਜਾਂਵੇ ਪਿੱਛੇ ਨੂੰ ਭੱਜਿਅਾ ....!
ਅਾ ਬਹਿ ਅਾਪਾਂ ਮਜਲਸ ਕਰੀੲੇ ,
ਕਾਹਤੋਂ ਦੱਸ ਖੂੰਜੇ ਤੂੰ ਲੱਗਿਅਾ ....!
ਝੂਠ ਦੇ ਬਹੁਤੇ ਪੈਰ ਨੲੀ ਹੁੰਦੇ ,
ਅਾਖਰ ਨੂੰ ਬਸ ਸੱਚ ਹੀ ਗੱਜਿਅਾ ...!
ਮੁੜਕਾ ਚੋ ਚੋ ਰੰਗ ਲਿਅਾੳੁ ,
ਸਿਰ ਮਿਹਨਤਾਂ ਤਾਜ਼ ਹੈ ਸੱਜਿਅਾ ...!
ਬਦਨਾਮੀ ਕੋਲੋ ਕਾਹਤੋਂ ਡਰਦਾ ,
ਹੈ ਕੋੲੀ ਜਿਸ ਤੇ ਦਾਗ ਨਾ ਲੱਗਿਅਾ !
ਮੰਜਿਲ ਅਜੇ ਤਾਂ ਦੂਰ ਬਥੇਰੀ ,
ੳੁਠ ਹੱਥ ਫੜ ਲੈ ਸ਼ੇਰਾ ਬੱਗਿਅਾ ..!
ਕੁੱਤਿਅਾਂ ਦਾ ਬਸ ਕੰਮ ਭੌਂਕਣਾ ,
ਹਾਥੀ ਨੂੰ ਕਦ ਫੱਟ ਕੋੲੀ ਲੱਗਿਅਾ ..!
ਵਕਫਾ ਲੈ ਕੇ ਅਜੇ ਨਾ ਬੈਠੀ ,
ਵਕਫਾ ਲਿਅਾ ਤਾਂ ਜਾਂੲੇਗਾ ਠੱਗਿਅਾ !
ਨਵਾਂ ਮਾਰਕਾ ਮੀਤ ਮਾਰ ਲੈ ,
ਹੀਰਾ ਜਨਮ ਮੁਸ਼ਿਕਲ ਨਾਲ ਲੱਭਿਅਾ !
* ਮੀਤ ਜਮਸਤਪੁਰੀ *
੭੯੦੩੩੧੬੭੭੯

No comments:

Post a Comment