ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 29, 2017

Gazal - Bhajan Aadi


ਕਰਦਾ ਹਰੇਕ ਬੰਦਾ ਅਜ ਕੰਮ ਕਮਾਲ ਦਾ ਹੈ!
ਸਾਹ ਦੇ ਗਵਾ ਕੇ ਹੀਰੇ ਪੱਥਰ ਸੰਭਾਲ ਦਾ ਹੈ!
ਇਹ ਵੀ ਕ੍ਰਿਸ਼ਮਾ ਉਸਦੇ ਜੋਬਨ ਜਲਾਲ ਦਾ ਹੈ!
ਮਕਤਲ ਦਾ ਧਾਮ ਬਣਿਆਂ ਮੰਦਰ ਦੇ ਨਾਲ਼ ਦਾ ਹੈ!
ਉਹ ਹੁਸਨ ਦਾ ਵੀ ਜਲਵਾ ਏਦਾਂ ਦਿਖਾਲ ਦਾ ਹੈ!
ਇਕਵਾਰ ਤਾਂ ਉਹ ਮੋਏ ਮੁਰਦੇ ਉਠਾਲ਼ ਦਾ ਹੈ!
ਆਪੇ ਹੀ ਬੰਦਾ ਫੱਸਦਾ ਇਸ ਮੋਹ ਦੇ ਜਾਲ਼ ਅੰਦਰ,
ਇਸ ਕੂੜੇ ਰਿਸ਼ਤਿਆਂ ਚੋਂ ਮੁਕਤੀ ਨੂੰ ਭਾਲ਼ ਦਾ ਹੈ!
ਸੂਰਜ ਦੇ ਲੋਕ ਅੰਦਰ ਠਹਿਰੂ ਕਿਵੇਂ ਹਨੇਰਾ,
ਏਥੇ ਹਰੇਕ ਚਿਹਰਾ ਸੂਰਜ ਦੇ ਨਾਲ਼ ਦਾ ਹੈ!
ਨ੍ਹੇਰੇ ਦਾ ਕਾਲ ਹੈ ਉਹ ਛੱਡੂ ਮਿਟਾ ਕੇ ਉਸਨੂੰ,
ਉਹ ਖ਼ੂਨ ਪਾ ਮਿਸ਼ਾਲਾਂ ਦਿਨ ਰਾਤ ਬਾਲ਼ ਦਾ ਹੈ!
ਧੁੱਪਾਂ ਦੇ ਚੋਰ ਤਾਈੰ ਹੁਣ ਮੈਂ ਤਾਂ ਲੱਭ ਲਿਆ ਹੈ,
ਹਿੱਸੇ ਮਿਰੇ ਦਾ ਸੂਰਜ 'ਆਦੀ' ਉਧਾਲ ਦਾ ਹੈ!

No comments:

Post a Comment