ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Aari Pakke Daddu Ho Gey - Meet Sidhu


ਜੀ ਆੜੀ ਪੱਕੇ ਡੂਡ ਹੋ ਗਏ ,
ਸਾਗ ਦੀ ਥਾਂ ਯੰਕਫੂਡ ਹੋ ਗਏ,
ਮੇਲ ਮਿਲਾਪੇ ਹੁਣ ਨਾ ਮਿਲਦੇ,
ਦੁਨੀਆਂ ਵਾਲੇ ਰੂਡ ਹੋ ਗਏ ।
ਸਾਦੇ ਸੀ ਜੋ ਫੈਸ਼ਨ ਬਣਗੇ ,
ਯੋ ਯੋ ਵਾਲੇ ਪੈਸ਼ਨ ਬਣਗੇ ,
ਹੁਣ ਨੀ ਦਿਲ ਜੇ ਪੜ ਪੁੜ ਹੁੰਦੇ ,
ਔਖੇ ਸਾਰੇ ਲੈਸਨ ਬਣਗੇ ।
ਜਲਸੇ ਅੱਜਕੱਲ ਅੱਡੀਆ ਵੱਢਦੇ
ਕੰਫੇਟੇਬਲ ਬੂਟ ਹੋ ਗਏ ।
ਮੇਲ ਮਿਲਾਪੇ ਹੁਣ ਨਾ ਮਿਲਦੇ
ਦੁਨੀਆਂ ਵਾਲੇ ਰੂਡ ਹੋ ਗਏ ।
ਮੀਤ ਵੀ ਅੱਜ ਕਲ ਪੁੱਠਾ ਚੱਲਦਾ,
ਕਿਹੜਾ ਦੱਸੋ ਸੁੱਚਾ ਚੱਲਦਾ ,
ਕਲਯੁੱਗ ਸਾਰਾ ਬੜਾ ਟਰੈਂਡੀ ,
ਮਾਸਕ ਪਾ ਕੇ ਲੁੱਚਾ ਚੱਲਦਾ ,
ਸੱਚ ਤਾਂ ਸਿੱਧੂਆ ਲੱਗਾ ਖੂੰਝੇ ,
ਫਰੰਟ ਦੇ ਉੱਤੇ ਝੂਠ ਹੋ ਗਏ ,
ਮੇਲ ਮਿਲਾਪੇ ਹੁਣ ਨਾ ਮਿਲਦੇ
ਦੁਨੀਆਂ ਵਾਲੇ ਰੂਡ ਹੋ ਗਏ ।
ਸਿਟੀਆਂ ਵਾਲੇ ਕਲਚਰ ਹੋ ਗੇ,
ਬਰੈਂਡੀ ਸ਼ੋਸ਼ੇ ਘਰ ਘਰ ਹੋ ਗੇ ,
ਮਾੜਾ ਵੀ ਜਾ ਮੌਲ 'ਚ ਵੜਦਾ ,
ਕੁੜਤੇ ਚਾਦਰੇ ਵਲਗਰ ਹੋ ਗੇ ,
ਬੰਦੇ ਦੀ ਸ਼ਖ਼ਸੀਅਤ ਰੁਲਗੀ ,
ਕਦਰਾ ਦੱਸਦੇ ਸੂਟ ਹੋ ਗਏ,
ਮੇਲ ਮਿਲਾਪੇ ਹੁਣ ਨਾ ਮਿਲਦੇ
ਦੁਨੀਆਂ ਵਾਲੇ ਰੂਡ ਹੋ ਗਏ ।
ਅੱਗੇ ਸਭ ਤੋਂ ਪੈਸਾ ਹੋ ਗਿਆ,
ਮੈ ਵੀ ਤੇਰੇ ਜੈਸਾ ਹੋ ਗਿਆ ,
ਜਿੱਦਾਂ ਨੇ ਮਰੱਬੀ ਫਿਰਦੇ ,
ਮਰਲਿਆਂ ਵਾਲਾ ਵੇਸਾ ਹੋ ਗਿਆ,
ਹੁਣ ਨਾ ਮਿਹਨਤੀ ਮਿਹਨਤ ਜੋਗੇ ,
ਕੰਮ ਡਿਪੰਡ ਓਨ ਮੂਡ ਹੋ ਗਏ,
ਮੇਲ ਮਿਲਾਪੇ ਹੁਣ ਨਾ ਮਿਲਦੇ
ਦੁਨੀਆਂ ਵਾਲੇ ਰੂਡ ਹੋ ਗਏ ।
ਹੱਥਾਂ ਦੇ ਵਿੱਚ ਫੂਨ ਆ ਗਏ,
ਰੂਹ ਤੋਂ ਵੱਖ ਸਕੂਨ ਹੋ ਗਏ , 👈✍ ਅਮਨਾ
ਰਿਸ਼ਤੇ ਹੋ ਗੇ ਵਟਸਐਪੀ ,
ਸ਼ੋਸ਼ਲ ਸਾਇਟੀ ਜਨੂਨ ਹੋ ਗਏ ,
ਮੂੰਹ ਨੂੰ ਲੱਗ ਗੇ ਤਾਲੇ ਸਿੱਧੂਆ ,
ਗੂਠਿਆਂ ਦੇ ਬਸ ਯੂਜ਼ ਹੋ ਗਏ,
ਮੇਲ ਮਿਲਾਪੇ ਹੁਣ ਨਾ ਮਿਲਦੇ,
ਦੁਨੀਆਂ ਵਾਲੇ ਰੂਡ ਹੋ ਗਏ ।
#ਮੀਤ~

No comments:

Post a Comment