ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Jindgi Da Dastoor - Manmohan Kaur


ਅੜੀਏ !! ਨੀ ਚਲਣਾ ਜ਼ਿੰਦਗੀ ਦਾ ਦਸਤੂਰ,
ਅੜੀਏ!! ਨੀ ਇਹ ਹੀ ਕਿੱਸਾ ਹੈ ਬੜਾ ਮਸ਼ਹੂਰ!!
ਸੋਹਣੀਏ!!ਕਿਰਣਾਂ ਵਾਂਙੂੰ ਤੇਰਾ ਨੂਰ ਹੈ ਲਿਸ਼ਕੇ,
ਸੋਹਣੀਏ!!ਜਵਾਨੀ ਨੂੰ ਚੜਿਆ ਬਾਹਲਾ ਸਰੂਰ!!
ਹੀਰੀਏ!!ਛਣਕ ਛਣਕ ਕਰੇ ਤੇਰੀ ਚਾਲ ਮਸਤਾਨੀ,
ਹੀਰੀਏ !! ਹੱਥੀ ਕਾਰ ਕਰਨੇ ਦਾ ਤੈਨੂੰ ਨੀ ਗ਼ਰੂਰ!!
ਭੈੜੀਏ!ਹੱਥ ਲਾਇਆਂ ਤੂੰ ਮੈਲੀ ਮੈਲੀ ਹੋ... ਜਾਸੇ ,
ਭੈੜੀਏ!ਗ਼ਰੀਬੀ ਹੈ ਬਣਿਆ.. ਤੇਰਾ. .ਕਸੂਰ!!
ਮੋਹਣੀਏ!!ਚੰਨ ਦੀਆਂ ਰਿਸ਼ਮਾਂ ਰੰਗੀ .ਨੇ..ਤੇਰੀਆ ਵੰਙਾਂ,
ਮੋਹਣੀਏ!!ਗੌਣ ਗੀਤ ਭੀਖ ਮੰਗਣ ਨਾਲੋਂ ਮਰਨਾ ਮੰਜ਼ੂਰ !!
ਸੁੰਦਰੀ!!ਘਬਰਾਈ ਨਾ, ਗੑਹਿਸਥੀ ਦੀ ਗੱਡੀ ਤੋਰਨੀ ਔਖੀ,
ਸੁੰਦਰੀ!! ਹੱਥੀ ਕਾਰ ਕਰਨ ਦੇ ਤੈਨੂੰ ਫ਼ਲ ਲੱਗਣਗੇ ਜ਼ਰੂਰ!!
ਮਨਮੋਹਨ ਕੌਰ

No comments:

Post a Comment