ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, October 5, 2017

Jeewan Sathi

ਤੇਰੀ ਜਿੰਦਗੀ ਦੇ ਵਿਚ ਹੋਵੇ ਨਾ ਹਨੇਰਾ ਜੀਵਨ ਸਾਥੀ !
ਖੁਸ਼ੀਆਂ ਦੇ ਨਾਲ ਮਹਿਕੇ ਚਾਰ ਚੁਫੇਰਾ ਜੀਵਨ ਸਾਥੀ !
ਟਾਵਾਂ ਟਾਵਾਂ ਫਰਜ਼ ਨਿਬਾਇਆ ਤੂੰ ਤਾ ਆਪਣੇ ਵਲੋਂ
ਤੇਰੇ ਸਾਰੇ ਦੁੱਖ ਹੰਢਾਵਾਂ ਵੇਖ ਤੂੰ ਜੇਰਾ ਜੀਵਨ ਸਾਥੀ !
ਮਲ੍ਹਿਆਂ ਦੇ ਬੇਰਾਂ ਦੀ ਇਥੇ ਸਾਰ ਕੌਣ ਹੈ ਲੈਂਦਾ
ਕਾਲੀ ਰਾਤ ਨੂੰ ਧੱਕਾ ਮਾਰੇ ਸਵੇਰਾ ਜੀਵਨ  ਸਾਥੀ  !
ਮੇਰੇ ਦਰਦਾਂ ਦੇ ਵੀ ਮੂੰਹ ਨੇ ਮੁੱਖੋਂ ਕੁਜ ਨਾ ਬੋਲਣ ਏ
ਪੀੜਾਂ ਦੇ ਨਾਲ ਭਰਿਆ ਤਾ ਹੀ ਬਨੇਰਾ ਜੀਵਨ ਸਾਥੀ  !
ਉਤੋਂ ਹੋਰ ਤੇ ਵਿੱਚੋ ਹੋਰ ਤੂੰ ਆਖੇ ਦਿਲ ਦਾ ਸਾਈਂ ਮੇਰਾ
ਤਾਨੇ ਤੇਰੇ ਪਾਉਣ ਰੋਜਾਨਾ ਮੈਨੂੰ ਘੇਰਾ ਜੀਵਨ   ਸਾਥੀ  !
ਕਾਲੀ ਰਾਤ ਆਏ ਮੇਰੇ ਹਿਸੇ ਮੈਂ ਤਾ ਏ ਅਰਦਾਸ ਕਰਾਂ
ਤੇਰੀ ਝੋਲੀ ਪੈ ਜਾਵੇ ਇਕ ਸੁਰਖ ਸਵੇਰਾ ਜੀਵਨ  ਸਾਥੀ  !
ਜਿਹਦੇ ਲਈ ਪਰਾਏ ਕੀਤੇ ਸਾਹ ਵੀ ਆਪਣੇ ਅੱਜ (ਦਰਦੀ) ਨੇ
ਉਹ ਮੇਰੇ ਹੱਕ ਵਿਚ ਨਾ ਬੋਲਿਆ ਕਦੇ  ਮੇਰਾ ਜੀਵਨ ਸਾਥੀ !


In your life or not a dark spouse!
Four happy spouses with happiness!
Do you know the charges?
See all your sorrows. If you are a spouse!
Who is the essence of the hedgehog?
Black night shouting morning marriage partner!
I do not even have to speak from the mouth
Poora filled only with the marriage partner!
I am the Lord of the Universe, more than the other
Tare thee every day I am surrounded by spouse!
Come on my black night come my prayer
You should fall in love with a happy morning life partner!
For whom the strangers breathe in today (mercy)
They never spoke in my favor my mate!

No comments:

Post a Comment