Harjinder Bal
ਗ਼ਜ਼ਲ : ਹਰਜਿੰਦਰ ਬੱਲ
ਦਿਲ ਦੀ ਹਰੇਕ ਨੁੱਕਰੇ ਗ਼ਮ ਦਾ ਨਿਵਾਸ ਕਿਉਂ ਹੈ?
ਤੂੰ ਵੀ ਹੈਂ ਮੇਰੇ ਕੋਲ ਦਿਲ ਫਿਰ ਵੀ ਉਦਾਸ ਕਿਉਂ ਹੈ?
ਮੈਨੂੰ ਪਤੈ ਕਿ ਓਸਨੇ ਆਉਣਾ ਨਹੀਂ ਕਦੇ ਹੁਣ,
ਦਿਲ ਨੂੰ ਪਰ ਉਸਦੇ ਆਉਣ ਦੀ ਹਾਲੇ ਵੀ ਆਸ ਕਿਉਂ ਹੈ?
ਮੁੱਕੀ ਨਹੀਂ ਹੈ ਜ਼ਿੰਦਗੀ ਹਾਲੇ ਹੈ ਆਸ ਬਾਕੀ,
ਫਿਰ ਵੀ ਸਮਝ ਨਾ ਆਵੇ ਦਿਲ ਏਨਾ ਬੇਆਸ ਕਿਉਂ ਹੈ?
ਵਗਦੈ ਚੁਫੇਰੇ ਮੇਰੇ, ਤੇਰੇ ਪਿਆਰ ਦਾ ਸਮੁੰਦਰ,
ਫਿਰ ਵੀ ਮੇਰੇ ਲਬਾਂ 'ਤੇ ਦੱਸ ਏਨੀ ਪਿਆਸ ਕਿਉਂ ਹੈ
Harjinder Bal
Ghazal: Harjinder Bal
Why is every nook and cray of residence in the heart?
Why are you still sad with me?
I know he never came,
Why does the heart still have hope for his coming?
Life is Not Enough
Still do not understand why the heart is so depressed?
Wandadi around me, the ocean of your love,
Why is there so many thieves on my lips?
No comments:
Post a Comment