ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, October 24, 2017

ਜੇਕਰ ਹਰ ਹਿਰਦੇ ੳੁਸਦਾ ਵਾਸਾ -Lakhan Megian

ਜੇਕਰ ਹਰ ਹਿਰਦੇ ੳੁਸਦਾ ਵਾਸਾ,
ਫਿਰ ੲਿਹ ਨਫ਼ਰਤਾਂ ਕਾਹਦੇ ਲੲੀ।
ਜੰਗਾਂ ਤਾਂ ਸਿਰਫ਼ ਤਬਾਹੀਅਾਂ ਦੇਣ,
ਫਿਰ ੲਿਹ ਦੱਸੋ ਜੰਗਾਂ ਕਾਹਦੇ ਲੲੀ।
ਜੇ ਠੱਗ,ਚੋਰ ਕਦੇ ਸੁਖ ਨਾ ਪਾੳੁਂਦੇ,
ਫਿਰ ੲਿਹ ਠੱਗੀਅਾਂ ਕਾਹਦੇ ਲੲੀ।
ਪੜ੍ਹ-ਲਿਖ ਕਿ ਵੀ ਜੇ ਸੋਚਾਂ ਸੌੜੀਅਾਂ,
ਫਿਰ ੲਿਹ ਡਿਗਰੀਅਾਂ ਕਾਹਦੇ ਲੲੀ।
ਪਹਿਲਾਂ ਮਿੱਠੇ ਬਣ ਕਿ ਜੜ੍ਹਾਂ 'ਚ ਬੈਠੇ
ਮੁੜ - ਹਮਦਰਦੀਅਾਂ ਕਾਹਦੇ ਲੲੀ।
'ਲਖਨ ਮੇਘੀਅਾਂ' ਨੂੰ ਹੱਥੀਂ ੳੁਜਾੜ ਕੇ
ਦਿੰਦੇ ਹੁਣ ਤਸੱਲੀਅਾਂ ਕਾਹਦੇ ਲੲੀ।
ਲਖਨ ਮੇਘੀਅਾਂ

No comments:

Post a Comment