ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, October 25, 2017

ਮਾਂ ਬੋਲੀ ਦੀ ਪੁਕਾਰ - Meet Jamastipur 7903316779

* ਮਾਂ ਬੋਲੀ ਦੀ ਪੁਕਾਰ *
ੳੁੱਠ ਜਾਓ ਪੰਜਾਬੀਓ ਵੇ ,
ਜਾਗੋ ਮੇਰੇ ਪੁਤਰੋ ਵੇ.....!
ੳੁਠੋ ਮੇਰੀ ਸੁਣੋ ਵੇ ਪੁਕਾਰ ....!
ਵਿਰਸੇ ਪੰਜਾਬੀ ਨੂੰ ਤਾਂ ,
ਪਹਿਲਾਂ ਲੰਡੂ ਗਾਇਕ ਖਾ ਗੲੇ....!
ਹੁਣ ਦਿੱਲੀ ਖਾ ਜਾੲੇ ਮੇਰੀ ਨਾ ਨੁਹਾਰ .........!
ੳੁਠ ਜਾਓ ....................!
ਪੰਜ ਅਾਬਾਂ ਦੀ ਸੀ ਕਦੇ ,
ਅੱਜ ਰਹਿ ਗੲੀ ਢਾੲੀਅਾਂ ਦੀ ....!
ਅੱਧ ਵਿੱਚੋਂ ਵੰਡ ਸੁੱਟੀ ,
ਚਾਲ ਸੀ ਕਸਾੲੀਅਾਂ ਦੀ ....!
ਸ਼ਾਹਮੁਖੀ ਭੈਣ ਮੇਰੀ ,
ਮਾਸੀ ਥੋਡੀ ਲਗਦੀ ਸੀ ....!
ਅਜਾਦੀ ਵੇਲੇ ਹੋ ਗਈ ਕੁਰਬਾਨ ........!
ੳੁਠ ਜਾਓ ................!
ੳੁਨੀ ਸੌ ਛਿਅਾਠ ਵਿੱਚ ,
ਹਰਿਅਾਣਾ ਟੁੱਟ ਗਿਆ ...!
ਹਿਮਾਚਲ ਵੀ ਹੋੲਿਅਾ ਮੈਥੋਂ ਦੂਰ .....!
ਚੁੱਪ ਰਹੇ ਓਸ ਵੇਲੇ ,ਮਰ ਮੁੱਕ ਜਾਣਿਓ ਵੇ ,
ੲਿਹੋ ਥੋਡਾ ਵੱਡਾ ਸੀ ਕਸੂਰ .....!
ਰਾਜਾ ਰਣਜੀਤ ਜਿਹਾ ਪੁੱਤ ਮੇਰਾ ਬਣੇ ਕੋੲੀ ,
ਜੜ ਮੇਰੀ ਦੇਵੇ ਜੋ ਪਸਾਰ .......!
ੳੁਠ ਜਾਓ ...........!
ਪੱਤਰੋ ਵੇ ਪੋਤੇ ਮੇਰੇ ,
ਕੀ ਥੋਨੂੰ ਕਹਿਣ ਗੇ ...!
ਮਾਂ ਬੋਲੀ ਗੲੀ ਜੇ ਵੀਸਾਰ ....!
ਜਮਸਤਪੁਰੇ ਵਾਲਾ ਮੀਤ ਕਹੇ ਖੋਹ ਲੈਣ ਗੇ ,
ਬੋਲੀ ਪਿੱਛੋਂ ਥੋਡੀ ਦਸਤਾਰ ....!
ਵਿੱਚ ਮੈਂ ਪੰਜਾਬ ਦੇ ਬੋਲੀਆਂ ਦਾ ਤਾਜ ਸੀ ,
ਅੱਜ ਵਿੱਚ ਪੈਰਾਂ ਦੇ ਦਿੱਤੀ ਮੈਂ ਲਿਤਾੜ ......!
ੳੁਠ ਜਾਓ ਪੰਜਾਬੀਓ ਵੇ ,
ਜਾਗੋ ਮੇਰੇ ਪੁੱਤਰੋ ਵੇ ,
ੳੁਠੋ ਮੇਰੀ ਸੁਣੋ ਵੇ ਪੁਕਾਰ ....!
ਵਿਰਸੇ ਪੰਜਾਬੀ ਨੂੰ ਤਾਂ ,
ਪਹਿਲਾਂ ਲੰਡੂ ਗਾਇਕ ਖਾ ਗੲੇ ,
ਹੁਣ ਦਿੱਲੀ ਖਾ ਜਾੲੇ ਮੇਰੀ ਨਾ ਨੁਹਾਰ .....!
* ਮੀਤ ਜਮਸਤਪੁਰੀ *
7903316779

No comments:

Post a Comment