ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, October 23, 2017

ਫਿਰ ਕੋਈ ਯਾਦ ਆ ਗਿਆ

ਵਰ੍ਹਿਆਂ ਦੇ ਬਾਅਦ ਅਜ ਫਿਰ ਕੋਈ ਯਾਦ ਆ ਗਿਆ, ਮੈਂ ਰੋ ਪਿਆ।
ਬੱਦਲ਼ ਗ਼ਮਾਂ ਦਾ ਦਿਲ ਮੇਰੇ 'ਤੇ ਛਾ ਗਿਆ, ਮੈਂ ਰੋ ਪਿਆ।
ਸੀਨੇ ਮੇਰੇ 'ਤੇ ਫੱਟ ਜੋ ਲਾਏ ਸੀ ਜਿਗਰੀ ਦੋਸਤਾਂ,
ਦੁਸ਼ਮਣ ਜਦੋਂ ਮਰਹਮ ਉਨ੍ਹਾਂ 'ਤੇ ਲਾ ਗਿਆ, ਮੈਂ ਰੋ ਪਿਆ।
ਪਹਿਲੀ ਵੇਰੀ ਆਪਾਂ ਮਿਲੇ ਸਾਂ ਸ਼ਹਿਰ ਦੇ ਜਿਸ ਮੋੜ 'ਤੇ,
ਅਜ ਫਿਰ ਜਦੋਂ ਉਹ ਮੋੜ ਰਾਹ ਵਿਚ ਆ ਗਿਆ, ਮੈਂ ਰੋ ਪਿਆ।
ਮੈਂ ਵੀ ਕਿਸੇ ਦਾ ਸਾਂ ਕਦੇ ਮੇਰਾ ਵੀ ਹੁੰਦਾ ਸੀ ਕੋਈ,
ਜਦ ਵੀ ਕੋਈ ਉਸਦਾ ਭੁਲੇਖਾ ਪਾ ਗਿਆ, ਮੈਂ ਰੋ ਪਿਆ।
ਉਹ ਪਿੰਡ ਦੀਆਂ ਗਲ਼ੀਆਂ, ਪੁਰਾਣੇ ਯਾਰ ਤੇ ਬਚਪਨ ਦੇ ਦਿਨ,
ਅਜ ਫਿਰ ਕੋਈ ਚੇਤੇ ਜਦੋਂ ਕਰਵਾ ਗਿਆ, ਮੈਂ ਰੋ ਪਿਆ।
---------------------------------------------ਹਰਜਿੰਦਰ ਬੱਲ

No comments:

Post a Comment