ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, October 25, 2017

ਹਨੇਰਿਅਾਂ 'ਚ ਲੰਘੀਅਾਂ ਨੇ ਸਾਡੀਅਾਂ ਦੀਵਾਲੀਅਾਂ -Lakhan Megian

ਹਨੇਰਿਅਾਂ 'ਚ ਲੰਘੀਅਾਂ ਨੇ ਸਾਡੀਅਾਂ ਦੀਵਾਲੀਅਾਂ।
ਜਗ ਸਕਣ ਦੀਵੇ ਸਾਡੀਅਾਂ ਕੰਧਾਂ ਨਾ ਕਰਮਾਂ ਵਾਲੀਅਾਂ।
ਸਾਡੇ ਘਰੇ ਨਾ ਬਣੇ ਅੱਜ ਛੱਤੀ ਕਿਸਮਾਂ ਦੇ ਪਕਵਾਨ
ਖ਼ਾਮੋਸ ਪਿਅਾ ਚੁੱਲ੍ਹਾ, ਖ਼ਾਮੋਸ ਪੲੀਅਾਂ ਥਾਲੀਅਾਂ।
ਅਾਲਮ ਹੈ ਘਰ 'ਚ ੳੁਦਾਸੀ ਦਾ,ਬੇਬਸੀ ਦਾ ਛਾੲਿਅਾ
ਬੇਸ਼ੱਕ ਗਲ਼ੀਅਾਂ, ਬਜ਼ਾਰਾਂ 'ਚ ਰੌਣਕਾਂ ਨੇ ਬਾਹਲੀਅਾਂ।
ਦਿਹਾੜੀ ਗੲੇ ਬਾਪੂ ਦੀ ੲੇ, ਕਦੋਂ ਤੋਂ ੳੁੱਡੀਕ ਸਾਨੂੰ
ਚੜ ਅਾੲੇ ਤਾਰੇ ਤਾਹੀਂ ਪੈਂਦੀਅਾਂ ਨੇ ਕਾਹਲੀਅਾਂ।
ਲੋਕ ਤਾਂ ੲੇਸ ਦਿਨ ਖਾਂਦੇ ਹਨ ਬਹੁਤ ਕੁਝ ਰੱਜ-ਰੱਜ ਕੇ
ਅਸਾਂ ਤਾਂ ਅੱਜ ਵੀ 'ਲਖਨ ਮੇਘੀਂ' ਭੁੱਖਾਂ ਨੇ ਹੰਢਾਲੀਅਾਂ।
ਲਖਨ ਮੇਘੀਅਾਂ
ਮੋ- 7837751034

No comments:

Post a Comment