ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, October 26, 2017

Dil Nu Kahton Chaa Pugde - Navjot Gill

ਦਿਲ ਨੂੰ ਕਾਹਤੋਂ! ਚਾਅ ਨਾ ਪੁੱਗਦੇ..
ਹਾਸੇ ਮੁੱਖ ਤੋਂ! ਜਾਵਣ ਉੱਡਦੇ..
ਸੁਪਨੇ ਟੁੱਟ ਕੇ! ਬੇੜੀਆਂ ਬਣ ਗਏ..
ਕਦਮ ਜਿਵੇਂ ਹੁਣ! ਪਏ ਨੇ ਰੁਕਦੇ..
ਕਿਉਂ ਨਾ ਰੋਵੇ! ਰੂਹ ਮੇਰੀ ਹਾਂ..
ਰੂਹ ਦੇ ਹਾਣੀ! ਜਾਂਦੇ ਰੁਸਦੇ..
ਸਾਹੀਂ ਨੇ ਜੋ! ਸਾਹ ਲੈਂਦੇ ਹਾ..
ਸਾਹਾਂ ਨੂੰ ਕਿਉਂ! ਜਾਵਣ ਘੁਟਦੇ..
ਸਬਰਾਂ ਦੇ ਫਲ! ਕੌੜੇ ਲੱਗਣ..
ਮਿੱਠੇ ਮੂੰਹ ਦੇ! ਜ਼ਹਿਰਾਂ ਸੁੱਟਦੇ..
ਜੋਤ ਗਿੱਲ ਜਿਹੇ! ਭੋਲੇ ਬਣਕੇ..
ਹਾਂ ਨੀਤ ਬਨੀਤੇ! ਬੁੱਲ੍ਹੇ ਲੁੱਟਦੇ..
ਟੁੱਟੀਆਂ ਦੇ ਗਮ! ਕਿਉਂ ਭਾਰੀ ਨੇ..
ਕਿਉਂ ਅੱਲ੍ਹੜ ਉਮਰੇ! ਪਏ ਹਾਂ ਧੁਖਦੇ..
ਰੋਹੀਆਂ ਵਰਗੀ! ਚੁੱਪ ਚੁਫੇਰੇ..
ਗਿਣ ਗਿਣ ਪਏ ਨੇ! ਸਾਹ ਹਾਂ ਛੁੱਟਦੇ..
ਨਵਜੋਤ ਸਿੰਘ ਗਿੱਲ

No comments:

Post a Comment