ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, October 25, 2017

ਪਰਜਾ ਨੂੰ ਹਾਕਮਾਂ ਦੀ ਲੁੱਟ ਮਾਰਦੀ - Rikki Baba Bakala


ਪਰਜਾ ਨੂੰ ਹਾਕਮਾਂ ਦੀ ਲੁੱਟ ਮਾਰਦੀ,
ਜੁਮਲੇ 'ਤੇ ਜੁਮਲਾ ਹੈ ਸੁੱਟ ਮਾਰਦੀ,
ਅਮਲੀ ਨੂੰ ਨਸ਼ੇ ਵਾਲੀ ਤੋਟ ਮਾਰਦੀ,
ਬੰਦੇ ਨੂੰ ਹੈ ਨੀਤ ਵਿੱਚ ਖੋਟ ਮਾਰਦੀ,
ਭਾਈ ਸਕਿਆਂ ਨੂੰ ਕਹਿੰਦੇ ਚੁੱਕ ਮਾਰਦੀ,
ਯਾਰੀ 'ਚ ਗ਼ੱਦਾਰੀ ਟੁੱਕ-ਟੁੱਕ ਮਾਰਦੀ,
ਬਹੁਤੀ ਜਿਆਦਾ ਦਿੱਤੀ ਯਾਰੋ ਛੋਟ ਮਾਰਦੀ,
ਬੰਦੇ ਨੂੰ ਹੈ ਨੀਤ ਵਿੱਚ ਖੋਟ ਮਾਰਦੀ !!
ਮਾੜੇ ਸਮੇਂ ਖਾਲ਼ੀ ਹਥਿਆਰ ਮਾਰਦਾ,
ਦੇਸ਼ ਨੂੰ ਹੈ ਲੀਡਰ ਗ਼ੱਦਾਰ ਮਾਰਦਾ,
ਲੀਡਰਾਂ ਨੂੰ ਲੋਕਾਂ ਦੀ ਹੈ ਵੋਟ ਮਾਰਦੀ,
ਬੰਦੇ ਨੂੰ ਹੈ ਨੀਤ ਵਿੱਚ ਖੋਟ ਮਾਰਦੀ !!
ਔਲਾਦ ਉੱਤੇ ਕੀਤਾ ਜਿਆਦਾ ਨਾਜ਼ ਮਾਰਦਾ,
ਜੱਟਾਂ ਨੂੰ ਹੈ ਸ਼ਾਹਾਂ ਦਾ ਵਿਆਜ਼ ਮਾਰਦਾ,
ਨਾਲੇ ਨੀਤੀ ਸਰਕਾਰੀ ਬਿਨ੍ਹਾ ਛੋਟ ਮਾਰਦੀ,
ਬੰਦੇ ਨੂੰ ਹੈ ਨੀਤ ਵਿੱਚ ਖੋਟ ਮਾਰਦੀ !!
'ਰਿੱਕੀ',ਕਲਮ ਦੀ ਏ ਚੋਟ ਕਰਾਰੀ ਮਾਰਦੀ,
ਕਦੇ-ਕਦੇ ਚੋਟ ਇਹ ਲਿਖ਼ਾਰੀ ਮਾਰਦੀ,
ਫ਼ੋਕੀ ਵਾਹ-ਵਾਹ ਦੀ ਲਈ ਬਾਹਲੀ ਓਟ ਮਾਰਦੀ,
ਬੰਦੇ ਨੂੰ ਹੈ ਨੀਤ ਵਿੱਚ ਖੋਟ ਮਾਰਦੀ !!
" ਰਿਬਾਬ "
੯੮੭੬੭ ੮੯੦੬੨

No comments:

Post a Comment