ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, October 25, 2017

ਧੀ ਦੀ ਪੁਕਾਰ - Deepa Gill

.......ਧੀ ਦੀ ਪੁਕਾਰ....
ਮਾਏ ਨੀ ਮਾਏ ਸੁਣੀ
ਧੀ ਦੀ ਪੁਕਾਰ
ਕੁੱਖ ਵਿੱਚ ਨਾ
ਮੈਨੂੰ ਮਾਰ
ਰੰਗ ਦੇਖਣ ਦੇ ਮੈਨੂੰ
ਦੁਨੀਅਾ ਦੇ ਬੇਸੁਮਾਰ.....
ਤੂੰ ਵੀ ਤਾਂ
ਧੀ ਏ
ਤੈਨੂੰ ਵੀ ਕਿਸੇ
ਜਨਮ ਦਿੱਤਾ
ਇਹੋ ਗੱਲ ਸੋਚ
ਕਰ ੳੁਪਕਾਰ......
ਵੱਡੀ ਭੈਣ ਦੇ
ਪਾਏ ਮੈਂ ਹੰਢਾੳੁ
ਪੁਰਾਣੀਅਾ ਕਿਤਾਬਾਂ ਨਾਲ
ਕਰੂ ਮੈਂ ਪੜਾਈ
ਮੰਗ ਅਾਢ ਤੇ ਗੁਅਾਢ
ਚੋ ੳੁਧਾਰ......
ਇੱਜਤਾਂ ਦੀ ਚੁੰਨੀ
ਨਾਲ ਮੈਂ
ਰੱਖੂ ਸਦਾ ਸਿਰ
ਢੱਕ ਕੇ
ਭੇਜੀ ਭਾਵੇਂ ਪੜਨ
ਕਿਤੇ ਬਾਹਰ......
ਬਾਬੁਲ ਦੀ ਪੱਗ
ਸੁੱਚੀ ਮੇਰੀ ਲਈ
ਲੱਖ ਅਾਵੇ ਗਰੀਬੀ
ਮਜਬੂਰੀ..ਲਾਚਾਰੀ
ਮੈਂ ਚੱਲੂ ਸਦਾ
ਇੱਕੋ ਰਫਤਾਰ......
ਮੰਗਾ ਸਦਾ ਸੁੱਖ
ਵੀਰ ਦੀ
ਜੋ ਵਾਰਸ ਹੋਵੇਂ
ਤੇਰੀ ਕੁੱਖ
'ਗਿੱਲ' ਜਿਹੇ ਵੀਰ
ਜਿੳੁਂਣ ਸਾਲ ਹਜਾਰ....

No comments:

Post a Comment