ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, October 25, 2017

ਅੰਬ ਉੱਤੇ ਚੜ੍ਹ - Kamla Sharma

ਅੰਬ ਉੱਤੇ ਚੜ੍ਹ ,ਤੋੜ ਅੰਬੀਆਂ ਲੈ ਆਵਾਂ ,
ਪਿੱਪਲੀ ਦੇ ਤੋੜ ਪੱਤੇ ਸੀਟੀਆਂ ਵਜਾਵਾਂ ,
ਦਾਦੀ ਦੇ ਸੰਦੂਕ ਵਿੱਚੋਂ, ਮੱਖਣ ਚੁਰਾਵਾਂ ,
ਮੌਲੇ ਅਹਿਸਾਸ ,ਪ੍ਰੇਮ ਬੱਦਲੀ ਨਹਾਵਾਂ ।
ਨਾ ਕੋਈ ਰੋਕ ਹੋਵੇ, ਕਿੱਧਰੋਂ ਨਾ ਟੋਕ ਹੋਵੇ ,
ਹੱਥੀਂ ਫੜ੍ ਕੌਲਾ ,ਦਾਲ ਗੁਆਂਢ ' ਚੋਂ ਲੈ ਆਂਵਾ ,
ਸੋਚਾਂ ਦੇ ਤਾਣੇ ਵਿੱਚ, ਯਾਦਾਂ ਦੇ ਬਾਣੇ ਬੁਣਾ ,
ਅਲਸੀ ਦੇ ਫੁੱਲਾਂ ਤੋਂ , ਭੰਬੀਰੀਆਂ ਬਣਾਕੇ ,
ਅੰਬਰੀਂ ਉਡਾਵਾਂ , ਘਰ ਸੱਜਣੁਂ ਸੱਦਾਵਾਂ ।
ਕਮਲਾ ਸ਼ਰਮਾ

No comments:

Post a Comment