Follow On Facebook Santokh Bhullar
ਯਾਦ ਉਨ੍ਹਾਂ ਦੀ ਆਈ ਰਾਤੀਂ।
ਮੈਂ ਵੀ ਅੱਖ ਨਾ ਲਾਈ ਰਾਤੀਂ।
ਉਹ ਸੀ,ਮੈਂ ਸੀ ਹੋਰ ਨਾ ਕੁਝ ਪੁਛ,
ਕਿੱਦਾਂ ਰਾਤ ਬਿਤਾਈ ਰਾਤੀਂ।
ਸਾਰਾ ਦਿਨ ਮੈਂ ਲੱਭਿਆ ਉਸ ਨੂੰ,
ਦਿੱਤਾ ਚੰਨ ਦਿਖਾਈ ਰਾਤੀਂ।
ਉਸਦਾ ਚਿਹਰਾ ਲਿਸ਼ਕ ਰਿਹਾ ਸੀ,
ਤਾਂ ਹੋਈ ਰੁਸ਼ਨਾਈ ਰਾਤੀਂ।
ਉਹ ਰੋਇਆ, ਫਿਰ ਹੱਸਿਆ ਖ਼ੁਦ ਤੇ,
ਜਦ ਮੈਂ ਹੀਰ ਸੁਣਾਈ ਰਾਤੀਂ।
No comments:
Post a Comment