ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, June 6, 2022

ਸੂਰਮਗਤੀ ਦਾ ਸ਼ਾਸ਼ਤਰ - ਅਮਰਦੀਪ ਸਿੰਘ ਗਿੱਲ

 



ਸੂਰਮੇ ਦੰਭੀ ਨਹੀਂ ਹੁੰਦੇ

ਸੂਰਮੇ ਚਾਲਾਕ ਨਹੀਂ ਹੁੰਦੇ

ਸੂਰਮੇ ਮਾਸੂਮ ਹੁੰਦੇ ਨੇ

ਸੂਰਮੇ ਭੋਲੇ ਹੁੰਦੇ ਨੇ !

ਸੂਰਮੇ ਕਮੀਨੇ ਨਹੀਂ ਹੁੰਦੇ

ਸੂਰਮੇ ਸਾਊ ਹੁੰਦੇ ਨੇ !

ਸੂਰਮੇ ਚੋਰ ਮੋਰੀਆਂ ਨਹੀਂ ਵਰਤਦੇ

ਸੂਰਮੇ ਸਿੱਧਾ ਦਰਵਾਜ਼ਾ ਖੜਕਾਉਂਦੇ ਨੇ !

ਸੂਰਮੇ ਖੰਘੂਰਾ ਨਹੀਂ ਮਾਰਦੇ 

ਸੂਰਮੇ ਲਲਕਾਰਾ ਮਾਰਦੇ ਨੇ ! 

ਸੂਰਮੇ ਹੱਥ ਨਹੀਂ ਅੱਡ ਦੇ 

ਸੂਰਮੇ ਹਥਿਆਰ ਚੁੱਕਦੇ ਨੇ !

ਸੂਰਮੇ ਤਖ਼ਤ ਦੇ ਪਾਵੇ ਨਹੀਂ ਹੁੰਦੇ

ਸੂਰਮੇ ਨਗਾਰੇ ਲੱਗੀ ਚੋਟ ਹੁੰਦੇ ਨੇ !

ਸੂਰਮੇ ਰਾਜਮਹਿਲ ਦੀ ਛਾਂ ਨਹੀਂ ਹੁੰਦੇ 

ਸੂਰਮੇ ਰਾਜਮਹਿਲ ਦੀ ਅੱਖ ਦੀ ਰੜਕ ਹੁੰਦੇ ਨੇ !

ਸੂਰਮੇ ਵਹੀ ਖਾਤੇ ਨਹੀਂ ਲਿਖਦੇ 

ਸੂਰਮੇ ਇਤਿਹਾਸ ਲਿਖਦੇ ਨੇ !

ਸੂਰਮੇ ਆਤਮ ਸਮਰਪਣ ਨਹੀਂ ਕਰਦੇ 

ਸੂਰਮੇ ਇੱਕ ਪਾਸਾ ਕਰਦੇ ਨੇ !

ਸੂਰਮਿਆਂ ਦੀ ਢਾਲ , ਢਾਲ ਹੀ ਹੁੰਦੀ ਹੈ

ਸਮਝੌਤੇ 'ਚ ਮਿਲੀ ਕੁਰਸੀ ਨਹੀਂ ਹੁੰਦੀ !

ਸੂਰਮੇ ਜੀਉਣ ਲਈ ਨਹੀਂ ਜੰਮਦੇ

ਸੂਰਮੇ ਸ਼ਹੀਦ ਹੋਣ ਲਈ ਜੰਮਦੇ ਨੇ !

ਸੂਰਮਿਆਂ ਦੀ ਉਮਰ ਕਦੇ ਵੀ 

ਨੱਬੇ ਸਾਲ ਨਹੀਂ ਹੁੰਦੀ 

ਪਰ ਸੂਰਮੇ ਕਦੇ ਨਹੀਂ ਮਰਦੇ !

ਸੂਰਮੇ ਕਦੇ ਸਰੀਰ ਨਹੀਂ ਹੁੰਦੇ

ਸੂਰਮੇ ਸਦਾ ਜ਼ਮੀਰ ਹੁੰਦੇ ਨੇ !!


- ਅਮਰਦੀਪ ਸਿੰਘ ਗਿੱਲ

No comments:

Post a Comment