ਜੇ ਇਸ਼ਕ ਨੇ ਤੈਨੂੰ ਲਾਇਆ ਚਾਟੇ
ਹੰਭ ਨਾ ਜਾਈਂ ਅਧੂਰੀ ਵਾਟੇ
ਜਿਹੜਾ ਹੱਥੋਂ ਦਾਨ ਕਰਾਉਂਦਾ
ਓਹੀਂ ਮੰਗਤੇ ਬਣਾਕੇ ਫੜਾਵੇ ਬਾਟੇ
ਕਦੇ ਨਾ ਉਹਨੂੰ ਅਵਾਜ਼ਾਂ ਮਾਰਦਾ
ਜੇ ਤੂੰ ਪਾਈ ਹੁੰਦੀ ਦਿਲੋਂ ਪ੍ਰੀਤੀ ਨਾ
ਸਾਹਮਣੇ ਬਿਠਾਕੇ ਕੀ ਫ਼ਾਇਦਾ
ਜੇ ਯਾਰ ਦੇ ਨੈਣਾਂ ਚੋਂ ਪੀਤੀ ਨਾ।
ਪਹਿਲੀ ਕਿਰਨ ਉਮੀਦ ਦੀ ਹੁੰਦੀ
ਰਾਹੀਆਂ ਨੂੰ ਉਡੀਕ ਸਵੇਰੇ ਦੀ
ਅਕਸਰ ਰਾਹਵਾਂ ਭੁੱਲ ਜਾਂਦੇ ਓਹ
ਜਿਹੜੇ ਪੂਜਾ ਨਹੀਂ ਕਰਦੇ ਜਠੇਰੇ ਦੀ
ਬੇਸ਼ੱਕ ਸੁਫ਼ਨੇ ਭੁੱਲ ਜਾਂਦੇ ਨੇ
ਪਰ ਭੁੱਲਦੀ ਕਦੇ ਹੱਡਬੀਤੀ ਨਾ
ਸਾਹਮਣੇ ਬਿਠਾਕੇ ਕੀ ਫ਼ਾਇਦਾ
ਜੇ ਯਾਰ ਦੇ ਨੈਣਾਂ ਚੋਂ ਪੀਤੀ ਨਾ।
ਹੱਸਦਿਆਂ ਨੂੰ ਰਵਾਉਂਦੀ ਜ਼ਿੰਦਗੀ
ਬਹੁਤ ਕੁਝ ਸਿਖਾਉਂਦੀ ਜ਼ਿੰਦਗੀ
ਜਿਹਨਾਂ ਰਾਹਵਾਂ ਤੋਂ ਪਾਸਾ ਕਰੀਏ
ਉਹਨਾਂ ਉੱਤੇ ਚਲਾਉਂਦੀ ਜ਼ਿੰਦਗੀ
ਜੱਗ ਤੋਂ ਹਰੇਕ ਹੀ ਤੁਰ ਜਾਂਦਾ ਹੈ
ਕਿੰਝ ਕਹੀਏ ਰੱਬ ਦੀ ਰੀਤੀ ਨਾ
ਸਾਹਮਣੇ ਬਿਠਾਕੇ ਕੀ ਫ਼ਾਇਦਾ
ਜੇ ਯਾਰ ਦੇ ਨੈਣਾਂ ਚੋਂ ਪੀਤੀ ਨਾ।
ਪੱਲਾ ਓਹਦਾ ਫੜ੍ਹ ਸਿਕੰਦਰਾ"
ਨੇਕ ਕੰਮ ਸਦਾ ਕਰ ਸਿਕੰਦਰਾ"
ਆਪਣੀ ਆਈ ਹਰ ਕੋਈ ਮਰਦਾ
ਦੂਜੇ ਦੀ ਆਈ ਮਰ ਸਿਕੰਦਰਾ"
ਸ਼ਾਇਰ ਕਿਸੇ ਨੇ ਕਹਿਣਾ ਨਹੀਂ
ਜੇ ਰੱਬ ਦੀ ਗੱਲ ਤੂੰ ਕੀਤੀ ਨਾ
ਸਾਹਮਣੇ ਬਿਠਾਕੇ ਕੀ ਫ਼ਾਇਦਾ
ਜੇ ਯਾਰ ਦੇ ਨੈਣਾਂ ਚੋਂ ਪੀਤੀ ਨਾ।
ਸਿਕੰਦਰ 734
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment