ਬਾਹਰ ਝੱਖੜ
ਅੰਦਰ ਸ਼ੂਕਦਾ ਤੂਫ਼ਾਨ
ਵਿੱਚ ਮੰਝਧਾਰ
ਮਲਾਹ
ਖਾਮੋਸ਼ ਦਰਦ
ਵਿੱਚ ਘੰਗਰੂਆਂ ਛਣਕੇ
ਅੱਖਾਂ ਦਾ ਸੁਰਮਾ ਖੁਰੇ
ਕਾਲੀ ਬੋਲੀ ਰਾਤ 'ਚ
ਜਿਸਮਾਨੀ ਭੁੱਖ
ਰੂਹਾਨੀ ਤ੍ਰੇਹ
ਤਾਹਨਿਆਂ ਦੀ ਮੈਲੀ ਚਾਦਰ
ਉੱਤੋਂ ਅਨੀਂਦਰਾ
ਅੱਖਾਂ ਦੀ ਪਿਆਸ
ਬਣਾਵਟੀ ਮਖੌਟੇ
ਖ਼ੂੰਖ਼ਾਰ ਭੇੜੀਏ
ਨੋਚਣ ਜਿਸਮ
ਪਾ ਜਜ਼ਬਾਤਾਂ ਦੀ ਸਾਂਝ
ਮੁੜ ਪਰਤ ਆਵਾਂ
ਅੱਲ੍ਹੇ ਜ਼ਖਮਾਂ ਨਾਲ਼ ਤਪਦੀ ਰੇਤ 'ਤੇ
ਤਪਣ ਲਈ ਤਾਉਮਰ..
ਨਹੀਂ.........ਬਸ!
ਹੁਣ ਹੋਰ ਨਹੀਂ
ਆਦਿ ਤੋਂ ਆਧੁਨਿਕ ਵਿੱਚ ਫ਼ਰਕ
ਦੁਬਾਰਾ ਉੱਠ ਖੜ੍ਹੀ ਹੋਵਾਂਗੀ
ਕੁਕਨੂਸ ਵਾਂਗ ਆਪਣੀ ਹੀ ਰਾਖ 'ਚੋਂ
ਹਰਦੀਪ ਬਾਵਾ
No comments:
Post a Comment