ਬੱਕਰੇ ਨੇ ਕੁਰਬਾਨੀ ਦਿੱਤੀ
ਫਾਇਦਾ ਹੋਇਆ ਬੰਦੇ ਨੁੰ
ਖ਼ੂਨ ਮਾਸ ਪੈਸੇ ਦੀ ਲੋੜ ਹੈ
ਰਹਿੰਦੀ ਰੱਬ ਦੇ ਧੰਦੇ ਨੂੰ
ਰੱਬ ਦੀ ਰਾਖੀ ਕਰਨੀ ਪੈਂਦੀ
ਕੈਮਰੇ ਦੇ ਨਾਲ ਜੰਦੇ ਨੂੰ
ਅਣਪੜ੍ਹ ਲੋਕੀ ਪੂਜ ਰਹੇ ਨੇ
ਪਜਾਰੀ ਲਾਣੇ ਗੰਦੇ ਨੂੰ
ਲੋਕੀ ਗਲੇ ਚ ਪਾਈ ਫਿਰਦੇ
ਅੱਜ ਵੀ ਰੱਬ ਦੇ ਫੰਦੇ ਨੂੰ
ਬੰਦੂਕ ਰੱਖਣ ਲਈ ਵਰਤਦੇ
ਲੀਡਰ ਰੱਬ ਦੇ ਕੰਦੇ ਨੂੰ
ਲੋੜ ਰੱਬ ਦੀ ਰਹੇ ਬਿੰਦਰਾ
ਹਰ ਕੰਮ ਚੰਗੇ ਮੰਦੇ ਨੁੰ
ਬਿੰਦਰ ਸਾਹਿਤ ਇਟਲੀ.....
No comments:
Post a Comment