ਤੂੰ ਕੀ ਕੀ ਸਿਤਮ ਹੰਢਾਏ ਨੀ
ਤੂੰ ਸੀਨੇ ਤੇ ਖਾਧੀਆਂ ਗੋਲੀਆਂ
ਤੂੰ ਪੁੱਤ ਆਪਣੇ ਮਰਵਾਏ ਨੀ
ਤੈਥੋਂ ਤਖ਼ਤੋਂ ਤਾਜ਼ੇ ਖੋਹ ਲਏ
ਗੱਲ ਖ਼ੂਨੀ ਸਾਕੇ ਪਾਏ ਨੀ
ਇਹ ਧਰਤੀਏ ਪੰਜਾਬ ਦੀਏ
ਤੂੰ ਕੀ ਕੀ ਸਿਤਮ ਹੰਢਾਏ ਨੀ ...
ਤੈਥੋਂ ਰੰਗ ਸੁਨਹਿਰੀ ਖੋ ਗਿਆ
ਤੂੰ ਬਣਦੀ ਬੰਜਰ ਜਾਏ ਨੀ
ਤੂੰ ਜੰਮਣੇ ਸੀ ਸ਼ੇਰ ਯੋਧੜੇ
ਤੇਰੀ ਕੁੱਖ 'ਚ ਖੰਜਰ ਚੁਭਾਏ ਨੀ
ਤੂੰ ਦਿੰਦੀ ਰਹੀ ਕੁਰਬਾਨੀਆਂ
ਇਨ੍ਹਾਂ ਤੇਰਾ ਮੁੱਲ ਨਾ ਪਾਇਆ ਮਾਏ ਨੀ
ਇਹ ਧਰਤੀਏ ਪੰਜਾਬ ਦੀਏ
ਤੂੰ ਕੀ ਕੀ ਸਿਤਮ ਹੰਢਾਏ ਨੀ
~ਕਿਰਨਕੌਰ
#kirankaur
No comments:
Post a Comment