Follow On Facebook (Gurcharan Kochar)
ਪਲ ਜੋ ਤੇਰੇ ਨਾਲ ਗੁਜ਼ਾਰੇ ਇਕ-ਇਕ ਕਰਕੇ।
ਯਾਦਾਂ ਬਣ ਕੇ ਰਹਿ ਗਏ ਸਾਰੇ ਇਕ-ਇਕ ਕਰਕੇ।
ਦਿਨ ਜੋ ਤੇਰੇ ਬਿਨਾਂ ਗੁਜ਼ਾਰੇ ਇਕ-ਇਕ ਕਰਕੇ।
ਬਣ ਕੇ ਰਹਿ ਗਏ ਹੰਝੂ ਖਾਰੇ ਇਕ-ਇਕ ਕਰਕੇ।
ਮੈਨੂੰ ਜੋ ਤੂੰ ਲਾਏ ਲਾਰੇ ਇਕ-ਇਕ ਕਰਕੇ।
ਉਹ ਵੀ ਝੂਠੇ ਹੋ ਗਏ ਸਾਰੇ ਇਕ-ਇਕ ਕਰਕੇ।
ਦਿਵਸ ਬਿਤਾਇਆ ਸੋਚ ਕੇ ਏਹੀ ਤੂੰ ਆਵੇਂਗਾ,
ਰਾਤ ਬਿਤਾਈ ਗਿਣ-ਗਿਣ ਤਾਰੇ ਇਕ-ਇਕ ਕਰਕੇ।
ਬਣ ਕੇ ਸ਼ਿਅਰ ਉਹ ਗ਼ਜ਼ਲਾਂ ਦੀ ਧਰਤੀ ’ਤੇ ਉੱਗੇ,
ਸੋਚਾਂ ਦੇ ਜੋ ਬੀਜ ਖਿਲਾਰੇ ਇਕ-ਇਕ ਕਰਕੇ।
ਅਪਣੀ ਪ੍ਰੀਤ ਕਹਾਣੀ ਤਾਂ ਹੀ ਤੁਰਦੀ ਰਹਿਣੀ,
ਜੇ ਤੂੰ ਭਰਦਾ ਰਿਹਾ ਹੁੰਗਾਰੇ ਇਕ-ਇਕ ਕਰਕੇ।
ਮੇਰੀ ਕਿਸਮਤ ਸੰਵਰ ਗਈ ਸੀ ਉਸ ਵੇਲੇ ਹੀ,
ਜਦ ਤੂੰ ਮੇਰੇ ਵਾਲ਼ ਸੰਵਾਰੇ ਇਕ-ਇਕ ਕਰਕੇ।
ਹੰਝੂ, ਹਉਕੇ, ਹਾਵੇ ਹੁਣ ਤਾਂ ‘ਕੋਚਰ’ ਤੇਰੇ,
ਜੀਵਨ ਦੇ ਬਣ ਗਏ ਸਹਾਰੇ ਇਕ-ਇਕ ਕਰਕੇ।
ਮੋਬਾਈਲ : 094170 31464
No comments:
Post a Comment