ਸੁੱਤਾ ਸਾਰਾ ਸ਼ਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ।
ਇੱਥੇ ਹੁੰਦਾ ਕਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ।
ਸ਼ਰਬਤ ਕਹਿ ਕੇ ਉਹ ਜੋ ਮੂੰਹ ਨੂੰ ਲਾ ਦੇਵੇ ਮੈਂ ਵੇਖ ਲਿਆ ਏ,
ਵਿੱਚ ਸੁਰਾਹੀ ਜ਼ਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ।
ਆਖ਼ਿਰ ਕਿੱਦਾਂ ਵਗਦੇ ਪਾਣੀ ’ਤੇ ਹਸਤਾਖਰ ਦੇਵੇ ਕੋਈ,
ਸਮਿਆਂ ਵਿਚ ਕਦ ਠਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ।
ਹਰ ਇਕ ਲਮਹਾ ਆਫ਼ਤ ਜਾਪੇ, ਖੌਰੇ ਕਿੱਦਾਂ ਉਮਰ ਗੁਜ਼ਰਨੀ,
ਹਾਲੇ ਪਹਿਲਾ ਪਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ।
ਪਰਲੇ ਪਾਰ ‘ਮੁਖ਼ਾਤਿਬ’ ਹੋਣਾ ਔਖਾ ਤੇ ਨਾ ਮੁਮਕਿਨ ਜਾਪੇ,
ਅੱਗੇ ਚੜਿ੍ਹਆ ਗਹਿਰ ਪਿਆ ਏ ਏਥੋਂ ਤੁਰ ਜਾਣਾ ਹੀ ਚੰਗਾ।
ਮੋਬਾਈਲ :- 86848 39839
No comments:
Post a Comment