ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 18, 2022

ਹਾਏ ਪੋਹ ਦਾ ਪਾਲਾ ਹਾੜ੍ਹ ਦਾ ਸਾੜਾ - ਸਿਕੰਦਰ ਠੱਠੀਆਂ

 


ਹਾਏ ਪੋਹ ਦਾ ਪਾਲਾ, ਹਾੜ੍ਹ ਦਾ ਸਾੜਾ
ਗਰੀਬ ਲਈ ਮਾੜਾ, ਕਿਧਰ ਨੂੰ ਜਾਵੇ
ਕਿਸਮਤ ਤੇ ਹੱਸਦਾ, ਨਸੀਬ ਕੱਖ ਦਾ
ਓਨਾਂ ਕੁ ਕਮਾਏ, ਓਨਾਂ ਕੁ ਹੀ ਖਾਵੇ।

ਮੰਤਰੀਆਂ ਥੱਲੇ, ਮਹਿੰਗੀਆਂ ਕਾਰਾਂ
ਕਹਿਣ ਸਰਕਾਰਾਂ, ਖ਼ਜ਼ਾਨੇ ਪਏ ਖਾਲੀ
ਸੜਕਾਂ ਤੇ ਟੂਲ, ਰੋਜ਼ ਕਰੋੜਾਂ ਵਸੂਲ
ਸੜਕ ਤੋਂ ਵੱਢਕੇ, ਕਿੱਥੇ ਗਈ ਟਾਹਲੀ।

ਪਾਣੀ ਸਭ ਗੰਦਲੇ, ਖੜ੍ਹੇ ਭਾਵੇਂ ਰੁੜ੍ਹਦੇ
ਕਿਸੇ ਨੂੰ ਕੈਂਸਰ, ਕਿਸੇ ਦੇ ਗਏ ਗੁਰਦੇ
ਕੁੱਖ ਚ, ਮਾਰੀਆਂ, ਬੇਗਿਣਤ ਹੀ ਧੀਆਂ
ਨਸ਼ੇ ਦੀਆਂ ਮਾਰਾਂ, ਗਏ ਨਹੀਂ ‌ਮੁੜਦੇ।

ਸੂਰਤ ਵੇਖ ਪਿਆਰੀ, ਪੈਸੇ ਲਈ ਯਾਰੀ
ਪਿਆਰ ਨਾ ਕਹੀਏ, ਓਹ ਤਾਂ ਠੱਗੀਆਂ
ਓਹੀ ਹੱਸਦੀਆਂ, ਜਿਹੜੀਆਂ ਵੱਸਦੀਆਂ
ਲਾਜ਼ਮੀ ਰੋਂਦੀਆਂ, ਜਿਹੜੀਆਂ ਭੱਜੀਆਂ।

ਜਿੱਥੇ ਪਿਆਰ, ਓਹ ਸਿਕੰਦਰ" ਦੀ ਠਾਰ
ਬਾਕੀ ਸਭ ਏਵੇਂ ਹੀ, ਖੱਜਲਖੁਆਰੀ
ਜਿਹੜੇ ਰਾਹ ਲੰਘੀਏ, ਖੈਰ ਸਦਾ ਮੰਗੀਏ
ਦਗਾ ਨਾ ਕਮਾਈਏ, ਲਗਾਕੇ ਯਾਰੀ।

ਸਿਕੰਦਰ 809
ਪਿੰਡ ਠੱਠੀਆਂ ਅਮ੍ਰਿਤਸਰ


No comments:

Post a Comment