ਆਪਾਂ ਕੋਸ਼ਿਸ਼ ਕਰੀਏ ਸੋਚਣ ਦੀ
ਕੀ ਸਵਾਰ ਲਿਆ ਕੀ ਵਿਗਾੜ ਲਿਆ
ਰਾਤ ਲੰਮੀਆਂ ਤਾਣ ਕੇ ਕੱਟ ਲਈ
ਦਿਨ ਭਟਕਣ ਵਿੱਚ ਗੁਜ਼ਾਰ ਲਿਆ।
ਬਦਲ-ਬਦਲ ਸਰਕਾਰ ਬਣਾਉਂਦੇ ਹਾਂ
ਸਿਆਸੀਆਂ ਖ਼ੁਦ ਦਾ ਸਵਾਰ ਲਿਆ
ਚੁੱਲ੍ਹੇ ਹਾਲੇ ਵੀ ਠੰਢੇ ਗਰੀਬਾਂ ਦੇ
ਹਮੇਸ਼ਾਂ ਨਾਹਰੇ ਮਾਰਕੇ ਸਾਰ ਲਿਆ।
ਭੁੱਬਾਂ ਮਾਰ ਰੋਈਏ ਮੋਇਆਂ ਪੁੱਤਾਂ ਨੂੰ
ਨਸ਼ਿਆਂ ਨਾਲ ਪੰਜਾਬ ਉਜਾੜ ਲਿਆ
ਰੁੱਤਾਂ ਵੀ ਸਾਡੇ ਨਾਲ ਰੁੱਸ ਗਈਆਂ
ਜਦੋਂ ਰੁੱਖਾਂ ਨੂੰ ਜੜ੍ਹਾਂ ਤੋਂ ਉਖਾੜ ਲਿਆ।
ਕੀ ਖੱਟਿਆ ਜੇ ਘਾਤਕ ਰਿਵਾਜਾਂ ਤੋਂ
ਕਰਜ਼ਾ ਚੁੱਕ ਕੇ ਮਹਿਲ ਉਸਾਰ ਲਿਆ
ਸਿਕੰਦਰ" ਨੂੰ ਫ਼ਿਕਰ ਹੈ ਨਸਲਾਂ ਦਾ
ਜਿਹਨਾਂ ਵਿਰਸਾ ਮਨੋਂ ਵਿਸਾਰ ਲਿਆ।
ਸਿਕੰਦਰ 802
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment