ਜੀਵਨ ਦੇ ਰੰਗਾਂ ਦਾ ਬੜਾ ਸਤਿਕਾਰ ਕਰਦਾ ਹਾਂ,
ਹਰ ਰੰਗ ਵਿੱਚ ਜ਼ਿੰਦਗੀ ਨੂੰ ਸਵੀਕਾਰ ਕਰਦਾ ਹਾਂ
ਜਿੰਦ ਬੇਸ਼ੱਕ ਕੰਡਿਆਂ ਨੇ ਜ਼ਖਮੀ ਕਰ ਦਿੱਤੀ ਏ,
ਐਪਰ ਮੈਂ ਫੁੱਲਾਂ ਨੂੰ ਅੱਜ ਵੀ ਪਿਆਰ ਕਰਦਾ ਹਾਂ
ਲੰਘੇ ਪਾਣੀ ਪਰਤਣ ਨਾ ਇਹ ਜਾਣਦਿਆਂ ਹੋਇਆਂ,
ਬਹਿ ਪੱਤਣਾਂ ਤੇ ਫਿਰ ਵੀ ਇੰਤਜ਼ਾਰ ਕਰਦਾ ਹਾਂ
ਝੱਲੇ ਦਿਲ ਦੇ ਵਿਹੜੇ ਵਿੱਚ ਜਦੋਂ ਇਕਲਾਪਾ ਫਿਰਦਾ ਏ,
ਬਿਰਹਾ ਦੇ ਰੰਗਾਂ ਦਾ ਫਿਰ ਵਿਸਥਾਰ ਕਰਦਾ ਹਾਂ
ਪੀੜ ਪਰਾਈ ਨਾਲ ਉੱਜੜੇ ਜਿਹੇ ਚਮਨ ਤਾਈਂ,
ਸ਼ਬਦਾਂ ਦੀ ਛੋਹ ਦੇ ਕੇ ਮੈਂ ਗੁਲਜ਼ਾਰ ਕਰਦਾ ਹਾਂ
ਕੁਲਦੀਪ ਸਿੰਘ "ਦਰਾਜ਼ਕੇ "
No comments:
Post a Comment