ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, June 7, 2022

ਸਮਿਆਂ ਦੀ ਸ਼ਤਰੰਜ ਤੇ ਕੇਹੀ ਚੱਲੀ ਚਾਲ - ਰਣਜੀਤ ਚਾਹਲ

 

 

ਸਮਿਆਂ ਦੀ ਸ਼ਤਰੰਜ ਤੇ, ਕੇਹੀ ਚੱਲੀ ਚਾਲ
ਮਾਵਾਂ ਫਿਰਨ ਲੁਕਾਉਂਦੀਆਂ ਚੁੰਨੀ ਥੱਲੇ ਲਾਲ।

ਆਦਮ ਜਾਏ ਖਾ ਗਏ ਆਦਮ ਦੀ ਹੀ ਜਾਤ,
ਕਾਲੇ ਬੋਲੇ ਦਿਨ ਚੜ੍ਹੇ, ਹਿਜ਼ਰਾਂ ਮਾਰੀ ਰਾਤ।

ਬਾਬਾ ਤੇਰੇ ਦੇਸ਼ ਵਿਚ,ਮਾੜੀ ਚੱਲੀ ਰੀਤ 
ਬੁਰਜ਼ ਖਲੀਫੇ ਢਹਿ ਗਏ, ਹੋਈ ਮੱਤ ਪਲੀਤ।

ਨ੍ਹੇਰੀ ਝੁੱਲੀ ਹਾਕਮਾ, ਦਿੱਤੇ ਪੱਤਰ ਝਾੜ
ਗਿਰਝਾਂ ਅੰਬਰ ਮੱਲਿਆ, ਭਾਲਣ ਸੁੰਝ ਉਜਾੜ।

ਮਿੱਟੀ ਹਾਕਾਂ ਮਾਰਦੀ, ਪਿੰਡਾ ਲੂਹੇ ਸੇਕ
ਧਾਹ ਮਾਰਦੀ ਪੱਗ ਨੂੰ, ਬਾਪ ਦੇ ਹੱਥੀਂ ਦੇਖ।

ਫ਼ੁੱਲਾਂ ਲੱਦੀ ਡਾਲ 'ਤੇ, ਉੱਲੂ ਬੈਠੇ ਆਣ
ਹਸਦੇ ਵਸਦੇ ਬਾਗ ਦਾ, ਕਰ ਦਿੱਤਾ ਹੈ ਘਾਣ।

ਰਣਜੀਤ ਚਾਹਲ

No comments:

Post a Comment