ਮੇਰੀ ਸੋਚ ਮੁਤਾਬਿਕ, ਇੱਕ ਬੰਦਾ
ਘੱਟੋ ਘੱਟ ਬੂਟੇ ਲਗਾਵੇ ਚਾਰ,
ਦੋ ਬੂਟੇ, ਜੋ ਦਿੰਦੇ ਨੇ ਛਾਂ ਸੰਘਣੀ
ਤੇ ਦੋ ਬੂਟੇ ਲਗਾਏ ਫ਼ਲਦਾਰ
ਰੁੱਖ ਵੱਢਣ ਨੂੰ ਦੇਰ ਨਹੀਂ ਲਾਉਂਦਾ
ਕਰ ਤਿੱਖੀ ਕੁਹਾੜੇ ਦੀ ਧਾਰ,
ਫੇਰ ਚੱਕਰ ਕੱਟੇ ਹਸਪਤਾਲਾਂ ਦੇ
ਜਦ ਹੋ ਜਾਂਦਾ ਏ ਬੀਮਾਰ,
ਬੂਟੇ ਲਗਾਏ ਤੇਰੇ ਕੰਮ ਆਉਣੇ ਨੇ
ਤੂੰ ਕਰ ਨਾ ਸੋਚ ਵਿਚਾਰ,
ਬਹੁਤ ਮਹਿੰਗਾ ਤੈਨੂੰ ਪੈ ਰਿਹਾ
ਕੀਤਾ ਕੁਦਰਤ ਨਾ ਦੁਰਵਿਹਾਰ,
ਦੋ ਬੂਟੇ ਤੈਨੂੰ ਦੇਣਗੇ ਆਕਸੀਜਨ
ਛਾਂ ਤੇ ਲੱਕੜ ਭਰਮਾਰ,
ਤੇ ਦੋ ਬੂਟੇ ਤੈਨੂੰ ਦੇਣਗੇ ਖਾਣ ਲਈ
ਮਿੱਠੇ ਫ਼ਲ ਅਤੇ ਆਹਾਰ,
ਬਚਪਨ ਜਵਾਨੀ ਬੁਢਾਪੇ ਵਿੱਚ ਰੁੱਖ
ਸਾਥ ਦੇਣਗੇ ਤੇਰਾ ਕਈ ਵਾਰ,
ਤੇਰੀ ਮੌਤ ਦੇ ਵੇਲੇ ਵੀ ਕੰਮ ਆਉਣੇ ਨੇ
ਤੇਰੇ ਲਗਾਏ ਜੋ ਬੂਟੇ ਚਾਰ,
ਜੇ ਮੇਰੇ ਲਿਖੇ ਤੇ ਸਾਰੇ ਅਮਲ ਕਰਨ
ਤੇ ਕੁਦਰਤ ਨੂੰ ਕਰਨ ਪਿਆਰ,
ਫੇਰ ਹਨੀ ਬਡਾਲੀ ਵਾਲਿਆ ਹੋ ਜਾਊ
ਖੁਸ਼ਹਾਲ ਸਾਰਾ ਸੰਸਾਰ।
ਹਨੀ ਬਡਾਲੀ__✍️✍️
No comments:
Post a Comment