ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, June 7, 2022

ਪਿੰਡ ‌ਠੱਠੀਆਂ ਦੇ ਸ਼ਾਇਰਾ - ਸਿਕੰਦਰ ਠੱਠੀਆਂ



ਪਿੰਡ ‌ਠੱਠੀਆਂ ਦੇ ਸ਼ਾਇਰਾ
ਸਵਾਰ ਲੈ ਆਪਣੀ ਸ਼ਾਇਰੀ ਨੂੰ
ਸਤਿਕਾਰ ਦੇਣਾ ਕਦੇ ਨਾ ਭੁੱਲੀਏ
ਘਰ ਚੱਲਕੇ ਆਏ ਵੈਰੀ ਨੂੰ
ਘੁੱਟ-ਘੁੱਟ ਕੇ ਪਾਈਏ ਜੱਫੀਆਂ
ਨਫ਼ਰਤ ਦਿਲੋਂ ਭੁਲਾ ਦਈਏ
ਗਿਲਾ ਸ਼ਿਕਵਾ ਮਨ ਚ, ਕੋਈ
ਬਹਿਕੇ ਆਪਾਂ ਮਿਟਾ ਲਈਏ
ਪਿੰਡ ਠੱਠੀਆਂ ਦੇ ਸ਼ਾਇਰਾ।

ਚੋਹਾਂ ਵਿਚੋਂ ਦੋ ਹੀ ਖਾਵੀਂ
ਤੂੰ‌ ਦੋ ਦੇ ਦਵੀਂ ਭੁੱਖੇ ਨੂੰ
ਹਰੇ ਦਰੱਖਤ ਕਾਹਤੋਂ ਵੱਡਦਾਂ
ਲੋੜ ਲਈ ਵਰਤ ਲੈ ਸੁੱਕੇ ਨੂੰ
ਤੀਵੀਂ ਕੁੱਟਣ ਨਾਲੋਂ ਚੰਗਾ
ਥੱਮਲੇ ਦੇ ਚਾਰ ਲਗਾ ਦਈਏ
ਗਿਲਾ ਸ਼ਿਕਵਾ ਮਨ ਚ, ਕੋਈ
ਬਹਿਕੇ ਆਪਾਂ ਮਿਟਾ ਲਈਏ
ਪਿੰਡ ਠੱਠੀਆਂ ਦੇ ਸ਼ਾਇਰਾ।

ਬਰਸਾਤੀ ਡੱਡੂਆਂ ਵਾਂਗੂੰ ਲੀਡਰ
ਵੋਟਾਂ ਵੇਲੇ ਨਿਕਲ ਆਉਂਦੇ ਨੇ
ਆਪਣੀ ਰੋਟੀ ਸੇਕਣ ਵਾਸਤੇ
ਲੋਕਾਂ ਨੂੰ ਏਹ ਲੜਾਉਂਦੇ ਨੇ
ਆਪਾਂ ਸਾਰੇ ਰਲਮਿਲ ਰਹੀਏ
ਸਾਂਝ ਪਿਆਰ ਦੀ ਪਾ ਲਈਏ
ਗਿਲਾ ਸ਼ਿਕਵਾ ਮਨ ਚ, ਕੋਈ
ਬਹਿਕੇ ਆਪਾਂ ਮਿਟਾ ਲਈਏ
ਪਿੰਡ ਠੱਠੀਆਂ ਦੇ ਸ਼ਾਇਰਾ।

ਵੱਖੋ ਵੱਖ ਪਾਈਆਂ ਡੰਡੀਆਂ
ਜਾਤਾਂ ਪਾਤਾਂ ਦੇ ਵਿਚ ਵੰਡੀਆਂ
ਆਪਣੇ ਔਗੁਣ ਪਾਸੇ ਰੱਖਕੇ
ਦੂਜੇ ਦੀਆਂ ਕਰੀਏ ਭੰਡੀਆਂ
ਸਾਰੇ ਧਰਮ ਸਤਿਕਾਰਯੋਗ ਨੇ
ਮਨ ਦੇ ਵਿਚ ਵਸਾ ਲਈਏ
ਗਿਲਾ ਸ਼ਿਕਵਾ ਮਨ ਚ, ਕੋਈ
ਬਹਿਕੇ ਆਪਾਂ ਮਿਟਾ ਲਈਏ
ਪਿੰਡ ਠੱਠੀਆਂ ਦੇ ਸ਼ਾਇਰਾ।

ਸਿਕੰਦਰ 735
ਪਿੰਡ ਠੱਠੀਆਂ ਅਮ੍ਰਿਤਸਰ

No comments:

Post a Comment