ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, June 7, 2022

ਜੈਸੇ ਨੂੰ ਤੈਸਾ - ਸਰਬਜੀਤ ਕੌਰ ਹਾਜੀਪੁਰ

 



      ਕਨੂੰਨ ਦੀ ਸੋਟੀ ਬੋਲੇ ਨਾ ਬੋਲੇ ਰੱਬ ਦੀ ਸੋਟੀ ਬਿਨਾਂ ਬੋਲੇ ਸੱਟ ਮਾਰਦੀ ਆ.. ਤੇ. ਤਿੱਕ ਹੀ ਤੋੜ ਕੇ ਰੱਖ ਦਿੰਦੀ ਆ ....ਵੀਰ ਦੀਪ ਸਿੱਧੂ, ਸੰਦੀਪ ਸੰਧੂ ਤੇ ਹੁਣ ਸ਼ੁੱਭਦੀਪ ਸਿੱਧੂ ਮੂਸੇਵਾਲਾ.. ਰੱਬ ਕਰੇ ਇਹਨਾਂ ਦੇ ਕਾਤਲਾਂ ਦੀ ਉਮਰ ਐਨੀ ਲੰਮੇਰੀ ਹੋਵੇ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਨਾ ਮਿਲੇ!!

       ਇੱਕ ਵਾਰ ਕਿਸੇ ਦੇ ਗਵਾਂਢੀ ਨੇ ਇੱਕ ਛੋਟਾ ਜਿਹਾ ਕੁੱਤਾ ਖਰੀਦ ਲਿਆਂਦਾ.. ਓਹ ਬਹੁਤ ਹੀ ਛੋਟਾ ਜਿਹਾ ਤੇ ਪਿਆਰਾ ਜਿਹਾ ਸੀ ਸਾਰਾ ਟੱਬਰ ਓਹਦੇ ਦੁਆਲੇ ਹੋਇਆ ਰਹਿੰਦਾ ਸੀ ਉਹਨਾਂ ਨੇ ਕੁੱਤੇ ਨੂੰ ਆਪਣੇ ਘਰਦਾ ਮੈਂਬਰ ਹੀ ਸਮਝ ਲਿਆ ਸੀ....ਉਹਨਾਂ ਦੇ ਬੱਚੇ ਬਹੁਤ ਪਿਆਰ ਕਰਦੇ ਸੀ ਓਸ ਕੁੱਤੇ ਨੂੰ ਉਹਨਾਂ ਦਾ ਗਵਾਂਢੀ ਇਹਨਾਂ ਨੂੰ ਦੇਖ-ਦੇਖ ਐਵੇਂ ਸੜੀ- ਮੱਚੀ ਜਾਂਦੇ ਸੀ.. ਉਹਨਾਂ ਨੇ ਵਿਚਾਰ ਕੀਤੀ ਜਾਂ ਤੇ ਆਪਾਂ ਕੁੱਤਾ ਗਾਇਬ ਕਰ ਦੇਣਾ ਜਾਂ ਫੇਰ ਮਾਰ ਦੇਣਾ... ਓਹ ਹਮੇਸ਼ਾ ਆਪਣੇ ਗਵਾਂਢ ਨਿਗਰਾਨੀ ਰੱਖਦੇ ਅੱਜ ਕਿਤੇ ਸਾਰਾ ਟੱਬਰ ਜਾਵੇ ਅਸੀਂ ਕੁੱਤੇ ਨਾਲ ਕਾਰਾ ਕਰੀਏ.. ਇੱਕ ਦਿਨ ਅਚਾਨਕ ਘਰਦਿਆਂ ਨੂੰ ਜਰੂਰੀ ਕਿਤੇ ਜਾਣਾ ਪਿਆ.. ਬੱਚੇ ਸਕੂਲ ਗਏ ਹੋਏ ਸੀ ਤੇ ਕੁੱਤਾ ਕੱਲਾ ਸੀ ਘਰ.... ਉਹਨਾਂ ਨੇ ਪਹਿਲਾਂ ਓਹਨੂੰ ਡੰਡੇ ਮਾਰ ਮਾਰ ਕੇ ਮਾਰਨਾ ਚਾਹਿਆ ਫੇਰ ਉਹਨਾਂ ਸੋਚਿਆ ਇਹ ਆਵਾਜ਼ ਕਰੇਗਾ ਤੇ ਸਾਰੇ ਲੋਕ ਕੱਠੇ ਹੋ ਜਾਣਗੇ.. ਫੇਰ ਉਹਨਾਂ ਨੇ ਓਹਦੀ ਗਲੇ ਵਾਲੀ ਸੰਗਲੀ ਨਾਲ ਹੀ ਕੁੱਤੇ ਦਾ ਗਲ ਦਬਾ ਕੇ ਮਾਰ ਦਿੱਤਾ...ਜਦੋਂ ਘਰਦੇ ਘਰ ਵਾਪਿਸ ਆਏ ਕੁੱਤੇ ਨੂੰ ਮਰਿਆ ਦੇਖਿਆ ਓਹਨਾਂ ਦਾ ਸਾਰਾ ਟੱਬਰ ਬਹੁਤ ਸੋਗ ਵਿੱਚ ਪੈ ਗਿਆ.. ਕੁਝ ਦਿਨਾਂ ਵਿੱਚ ਹੀ ਓਹ ਸਾਰੇ ਓਹਨੂੰ ਬਹੁਤ ਪਿਆਰ ਕਰਨ ਲੱਗ ਗਏ ਸੀ ਉਹਨਾਂ ਨੂੰ ਕਾਰਣ ਤੇ ਪਤਾ ਲੱਗ ਗਿਆ ਕੇ ਇਹਦੀ ਮੌਤ ਗਲਾ ਘੁੱਟ ਹੋਣ ਨਾਲ ਹੋਈ ਆ ਪਰ ਕਿਸ ਨੇ ਕੀਤੀ ਤੇ ਕਿਦਾਂ ਕੀਤੀ ਇਹ ਪਤਾ ਨਹੀਂ ਲੱਗਾ...

      ਸਮਾਂ ਬੀਤਿਆ ਜਿਨ੍ਹਾਂ ਨੇ ਕੁੱਤਾ ਮਾਰਿਆ ਸੀ ਉਹਨਾਂ ਦਾ ਜਵਾਨ ਤੇ ਇਕਲੌਤਾ ਪੁੱਤ ਕੋਠੇ ਤੋਂ ਡਿਗ ਗਿਆ ਮਰਿਆ ਨਹੀਂ ਪਰ ਸਾਰੀ ਜਿੰਦਗੀ ਲਈ ਮੰਜੇ ਤੇ ਪੈ ਗਿਆ.. ਪੁੱਤ ਨੂੰ ਵੱਖਰੀ ਸਜਾ ਤੇ ਮਾਂ ਬਾਪ ਨੂੰ ਵੱਖਰੀ ਸਜਾ.... ਐਵੇਂ ਨਹੀਂ ਸਿਆਣੇ ਕਹਿੰਦੇ ਜੈਸੇ ਨੂੰ ਤੈਸਾ ਹੁੰਦਾ ਆ!! ਇਸੇ ਤਰਾਂ ਜਿਹਨੇ ਜੋ ਕਰਨਾ ਕਰ ਲਵੋ ਰੱਬ ਦੀਆਂ ਨਜਰਾਂ ਤੋਂ ਨਹੀਂ ਬਚ ਸਕਦੇ.. ਓਹ ਚੁੱਪ ਕੀਤਾ ਸੋਟੀ ਮਾਰਦਾ ਤਿੱਕ ਹੀ ਤੋੜ ਕੇ ਰੱਖ ਦਿੰਦਾ.. ਫਿਕਰ ਨਾ ਕਰੋ ਇਹਨਾਂ ਵੀਰਾਂ ਨੂੰ ਵੀ ਜਰੂਰ ਇਨਸਾਫ਼ ਮਿਲੇਗਾ.. ਮੈਨੂੰ ਪੂਰਾ ਵਿਸ਼ਵਾਸ ਹੈ!!


ਸਰਬਜੀਤ ਕੌਰ ਹਾਜੀਪੁਰ

ਸ਼ਾਹਕੋਟ

No comments:

Post a Comment