ਕਸਮਾਂ ਖਾ ਕੇ ਉਹ ਮੁੱਕਰ ਜਾਂਦੇ!
ਯਾਰ ਕਹਿ ਕੇ ਗ਼ਦਾਰੀ ਕਰ ਜਾਂਦੇ।
ਪਤਾ ਨਹੀਂ ਲੱਗਦਾ ਆਪਣੇ ਕਿਹੜੇ!
ਲੋੜ ਪੈਣ 'ਤੇ ਸਕੇ ਵੀ ਛੱਡ ਜਾਂਦੇ।
ਰੋਟੀ ਆਪਣੀ ਸੇਕਣ ਦੇ ਲਈ ਉਹ!
ਅੱਗ ਦੂਜੇ ਦੇ ਘਰ ਦੀ ਬੁਝਾ ਜਾਂਦੇ।
ਸੱਪ ਬੁੱਕਲ਼ ਦੇ ਹੁੰਦੇ ਕਦੇ ਸੁਣਦੇ ਸੀ!
ਆਪਣੀ ਬੁੱਕਲ ਦੇ ਨਾ ਪਹਿਚਾਣੇ ਜਾਂਦੇ।
ਬੜੀ ਹਿੰਮਤ ਰੱਖਦੇ ਸੰਭਲਣ ਦੇ ਲਈ!
ਜ਼ਾਲਮ ਰਹਿਮ ਨਹੀਂ ਕਰਦੇ,ਤੋੜ ਜਾਂਦੇ।
ਪਰਵੀਨ ਕੌਰ ਸਿੱਧੂ
No comments:
Post a Comment