ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, June 16, 2022

ਮੋਹੀ ਖ਼ਾਬ - ਸੁਖਜਿੰਦਰ ਸਿੰਘ ਭੰਗਚੜੀ

 



ਕਈ ਤੁਰ ਗਏ ,
ਤੂੰ ਵੀ ਤੁਰ ਜਾਣਾ ।
ਫੋਕਾ ਮਾਣ ਤੇਰਾ ,
ਇੱਥੇ ਹੀ ਖੁਰ ਜਾਣਾ ।

ਸਾਥ ਨੀ ਆਉਣੀਆਂ ,
ਤੇਰੀਆਂ ਇਹ ਖੇਡਾਂ ,
ਜਦ ਸੱਥਰ ਮੌਤ ਦਾ ,
ਤੇਰੇ ਘਰ ਵਿਛ ਜਾਣਾ ।

ਸਭ ਬੇਕਾਰ ਜਾਣਗੀਆਂ ,
ਤੇਰੀਆਂ ਇਹ ਚਤੁਰਾਈਆਂ ,
ਜਦ ਚਿਖ਼ਾ ਦੇ ਉੱਪਰ ,
ਲੋਥ ਤੇਰੀ ਟਿਕ ਜਾਣਾ ।

ਮੇਰੀ - ਮੇਰੀ ਵਾਲਾ ,
ਮੋਹੀ ਖ਼ਾਬ ਤੇਰਾ ,
ਮੌਤ ਰਾਣੀ ਦੇ ਬੱਦਲਾਂ ' ਚ ,
ਸਦਾ ਲਈ ਛਿਪ ਜਾਣਾ ।

( ਸੁਖਜਿੰਦਰ ਸਿੰਘ ਭੰਗਚੜੀ )

No comments:

Post a Comment