ਮੁਰਦਿਆਂ ਦੇ ਸ਼ਹਿਰ ਚ
ਜ਼ਿੰਦਗੀ ਤੇ ਕਿਤਾਬ ਲਿਖ ਰਿਹਾ ਹਾਂ,
ਮੈਂ ਗਮਾਂ ਦੇ ਮੌਸਮਾਂ ਚ
ਖੁਸ਼ੀਆਂ ਦਾ ਹਿਸਾਬ ਲਿਖ ਰਿਹਾ ਹਾਂ,
ਭਗਵਿਆਂ ਦੇ ਜਲੂਸ ਚ
ਮੈਂ ਲਹਿੰਦਾ ਹਿਜ਼ਾਬ ਲਿਖ ਰਿਹਾ ਹਾਂ,
ਬਲਦੀਆਂ ਕਰੁੱਤਾਂ ਚ
ਮੈਂ ਸੜਦਾ ਖ਼ੁਆਬ ਲਿਖ ਰਿਹਾ ਹਾਂ,
ਜੰਗਲਾਂ ਦੇ ਰੁੱਖਾਂ ਦਾ
ਮੈਂ ਰੁਤਬਾ ਬਰਬਾਦ ਲਿਖ ਰਿਹਾ ਹਾਂ,
ਪਾਣੀ ਦੀ ਸਲ੍ਹਾਬ ਵਾਂਝੋ
ਬੰਜ਼ਰ ਹੁੰਦਾ ਪੰਜਾਬ ਲਿਖ ਰਿਹਾ ਹਾਂ,
ਸਿਵਿਆਂ ਸੜ ਸਿਆਹ ਕਾਲੇ
ਚਿੱਟਿਆਂ ਦਾ ਹਿਸਾਬ ਲਿਖ ਰਿਹਾ ਹਾਂ,
ਝੂਠਾਂ ਦੇ ਪਿੰਡੇ ਉੱਤੇ
ਚੜਾਏ ਹੋਏ ਨਿਕਾਬ ਲਿਖ ਰਿਹਾ ਹਾਂ,
ਸ਼ਰਮਾਂ ਦੀ ਹਿਆ ਤੇ
ਪਾਟਿਆ ਵਾ ਰਾਗ ਲਿਖ ਰਿਹਾ ਹਾਂ,
ਮਤਲ਼ਵੀ ਜਿਹੀ ਮਹਿਫ਼ਲ ਦਾ
ਸੱਚਾ ਜਿਹਾ ਸੰਵਾਦ ਲਿਖ ਰਿਹਾ ਹਾਂ,
———————————
——///।✍️ #ਗਿੰਦਰ_ਗੁਰੂਸਰੀਆ


No comments:
Post a Comment