Follow On Facebook Harpal Pali
ਇਹ ਧੂੜਾਂ ਨਾ ਕਦੇ ਠਰਨੀਆਂ ,ਨਾ ਠਰਨੇ ਰੇਗਿਸਤਾਨ,
ਸਾਡੇ ਅੰਦਰ ਝੱਖੜ ਸਹਿਕਦੇ,ਸਾਡੇ ਅੰਦਰ ਬਲਣ ਮਸਾਣ,
ਸਾਡਾ ਲਹੂ ਉਬਾਲੇ ਮਾਰਦਾ ,ਸਾਨੂੰ ਪਲ ਨਾਂ ਪਵੇ ਸਕੂਨ,
ਸਾਡੇ ਖਿਆਲ ਚੌਰਾਸੀ ਭੋਗਦੇ,ਸਾਡੇ ਅੰਦਰ ਮੱਘਦਾ ਜੂਨ,
ਅਸੀ ਕਿਵੇ ਭੁਲਾ ਦੀਏਂ ਹਾਕਮਾਂ ਤੇਰਾ ਹੋਇਆ ਚਿੱਤ ਬੇਈਮਾਨ
ਜਦੋ ਦਿਨੇ ਦਿਹਾੜੇ ਉੱਤਰਿਆ,ਤੂੰ ਕਰਨ ਸੀ ਸਾਡਾ ਘਾਣ,
ਮੈਂ ਇੰਦਰਾਂ ਹੁਕਮਰਾਨ ਹਾ !ਸਭ ਤੋ ਵੱਡੀ ਜੱਲਾਦ,
ਕਹਿੰਦੀ ਖਾਕ ਬਣਾ ਕੇ ਦਮ ਲਊ ,ਥੋਡਾ ਆਹ ਹਰਮਿੰਦਰ ਸਾਹਬ,
ਅੰਨੀ ਹੋਈ ਬੁਰਿਆਈ ਸੀ ,ਰਹੀ ਫੁਕਾਰੇ ਮਾਰ
ਉਹਦੀ ਮੱਤ ਨੂੰ ਸੈਆਂ ਦੇ ਰਿਹਾ ,ਸੀ ਦਿੱਲੀ ਦਾ ਦਰਬਾਰ,
ਕਹਿੰਦੀਂ ਢਾਹ ਦਊ ਤਖਤ ਅਕਾਲ ਨੂੰ ,ਮੈਂ ਕਰ ਦੇਉਂ ਬਰਬਾਦ
ਉਹ ਭੁੱਲੀ,ਉਹ ਕੀ ਕਰ ਰਹੀ ਉਹਨੂੰ ਰੱਬ ਰਿਹਾ ਨਾ ਯਾਦ..................
#NeverForget1984
No comments:
Post a Comment