ਮੈਨੂੰ ਤੇਰੀ ਭੁੱਖ ਤ੍ਰੇਹ ਨਾਲ
ਤੜਫ਼ ਤੜਫ਼ ਕੇ ਮਰਨ ਨਾਲ
ਦੂਰ ਦਾ ਵਾਸਤਾ ਵੀ ਨਹੀਂ
ਮੇਰਾ ਕੋਈ ਫਰਜ਼ ਹੀ ਨਹੀਂ ਬਣਦਾ
ਤੈਨੂੰ ਪਾਣੀ ਦੀ ਘੁੱਟ ਦੇਵਾਂ
ਭੁੱਖੇ ਨੂੰ ਰੋਟੀ ਦੇਵਾਂ ਕਿਉਂਕਿ
ਮੇਰਾ ਕੰਮ ਤਾਂ ਰੋਟੀਆਂ ਸੇਕਣਾ ਹੈ
ਮੇਰਾ ਫਰਜ਼ ਤਾਂ ਮੈਨੂੰ ਕਹਿੰਦਾ ਹੈ ਕਿ
ਤੇਰੇ ਮੂੰਹ ਵਿੱਚ ਮਾਈਕ ਰੂਪੀ ਚੁੰਝ ਤੁੰਨ ਕੇ
ਨੋਚ ਨੋਚ ਕੇ ਪੁੱਛਾਂ
ਜਾਨ ਨਿੱਕਲਣ ਤੋਂ ਪਹਿਲਾਂ
ਕਿੱਦਾਂ ਮਹਿਸੂਸ ਹੋ ਰਿਹੈ
ਸੁੰਗੜ ਰਹੀਆਂ ਆਂਦਰਾਂ ਨੂੰ
ਕੀ ਅਹਿਸਾਸ ਹੋ ਰਿਹੈ
ਪੁੱਛਾਂ ਵੀ ਕਿਓਂ ਨਾ?
ਆਖਰਕਾਰ ਮੈਨੂੰ ਆਪਣੇ ਆਪੂੰ ਬਣੇ
ਗਿਰਝ ਪੱਤਰਕਾਰ ਹੋਣ ਤੇ ਮਾਣ ਹੈ।
ਜਸਵਿੰਦਰ ਸਿੰਘ ਰਾਏ ਭੱਠਲ 96466-11663
8ਜੂਨ 2022
No comments:
Post a Comment