ਸਾਡੇ ਦਿਲ ਵਿਚ ਸੱਧਰਾਂ ਬੜੀਆਂ ਨੇ
ਕੋਈ ਖੋਟੀ ਨਹੀਂ ਸਾਰੀਆਂ ਖ਼ਰੀਆਂ ਨੇ
ਮੈਂ ਚੁੰਮਦਾ ਹਾਂ ਉਹਦਿਆਂ ਹੱਥਾਂ ਨੂੰ
ਵੀਣੀਆਂ ਵੰਗਾਂ ਦੇ ਨਾਲ ਭਰੀਆਂ ਨੇ
ਸਾਡੇ ਦਿਲ ਵਿਚ ਸੱਧਰਾਂ ਬੜੀਆਂ ਨੇ।
ਉਹਦੀ ਅੱਖ ਰਵਾਉਣੀ ਚਾਹੁੰਦਾ ਨਹੀਂ
ਮੈਂ ਉਹਨੂੰ ਕੌੜਾ ਬੋਲ ਸੁਣਾਉਂਦਾ ਨਹੀਂ
ਉਹਦੀ ਮਹਿਕ ਦਾ ਅਨੰਦ ਮਾਣ ਰਿਹਾਂ
ਸਾਡੀਆਂ ਅੱਖਾਂ ਜਦੋਂ ਦੀਆਂ ਲੜੀਆਂ ਨੇ
ਸਾਡੇ ਦਿਲ ਵਿਚ ਸੱਧਰਾਂ ਬੜੀਆਂ ਨੇ।
ਉਹਨੂੰ ਪਸੀਨਾ ਆਉਂਦਾ ਹੈ ਇਤਰਾਂ ਦਾ
ਮੁੱਲ ਲਾਉਣਾ ਔਖਾ ਉਹਦੇ ਚਿੱਤਰਾਂ ਦਾ
ਮੈਂ ਉਹਨੂੰ ਲੈ ਜਾਵਾਂ ਉਸ ਸਿਖਰਾਂ ਤੇ
ਜਿੱਥੇ ਸਲਾਮਾਂ ਕਰਦੀਆਂ ਪਰੀਆਂ ਨੇ
ਸਾਡੇ ਦਿਲ ਵਿਚ ਸੱਧਰਾਂ ਬੜੀਆਂ ਨੇ।
ਮੈਂ ਪੀਂਦਾ ਸੀ ਸਿਕੰਦਰਾ" ਜ਼ਹਿਰਾਂ ਨੂੰ
ਐਵੇਂ ਗਲ ਲਾਇਆ ਸੀ ਮੈਂ ਗੈਰਾਂ ਨੂੰ
ਪਤਾ ਲੱਗ ਗਿਆ ਆਪਣੇ ਪਰਾਏ ਦਾ
ਸੱਚੀ ਕਾਲਜ਼ੇ ਨੂੰ ਠੰਡਕਾਂ ਚੜ੍ਹੀਆਂ ਨੇ
ਸਾਡੇ ਦਿਲ ਵਿਚ ਸੱਧਰਾਂ ਬੜੀਆਂ ਨੇ।
ਸਿਕੰਦਰ 801
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment