DrRabinder Singh Masroor Follow On Facebook
ਗੀਤ ਵਿਚ ਸੰਗੀਤ ਬਣ ਕੇ ਆ ਕਦੀ।
ਮੈਂ ਹਾਂ ਤੇਰਾ ਗੀਤ ਮੈਨੂੰ ਗਾ ਕਦੀ।
ਸਾਹ ਦੇ ਵਾਂਗੂੰ ਆ ਕੇ ਤੁਰ ਜਾਂਦਾ ਹੈਂ ਤੂੰ,
ਮੌਤ ਵਾਂਗੂੰ ਆ ਕੇ ਫਿਰ ਨਾ ਜਾ ਕਦੀ।
ਤੂੰ ਹੈਂ ਸੁਰ, ਮੈਂ ਹੇਕ ਹਾਂ ਜਾਂ ਹੂਕ ਹਾਂ,
ਕੌਣ ਹਾਂ ਮੈਂ, ਕਿਉਂ ਹਾਂ, ਕੁਝ ਸਮਝਾ ਕਦੀ।
ਬੇਵਜ੍ਹਾ, ਬੇਬੋਲ ਸ਼ਹਿਨਾਈ ਸੁਣੇ,
ਇਹ ਕਲਾ ਵੀ ਸੁਹਣਿਆਂ ਵਰਤਾ ਕਦੀ।
ਸਾਥ ਮੇਰਾ ਖ਼ਾਰ ਹੈ, ਖ਼ੁਸ਼ਬੂ ਵੀ ਹੈ,
ਛਡ ਕੇ ਮੈਨੂੰ ਜਾ ਤੇ ਫਿਰ ਪਛਤਾ ਕਦੀ।
ਬਾਂਸ ਤੋਂ ਮੈਨੂੰ ਬਣਾ ਕੇ ਬੰਸਰੀ,
ਲੰਘ ਜਾ ਮੇਰੇ ’ਚੋਂ ਬਣ ਕੇ ’ਵਾ ਕਦੀ।
ਮੋਬਾਈਲ : 98961 24289
No comments:
Post a Comment