ਬਾਂਦਰ-ਕਿੱਲਾ: ਇਸ ਵਿੱਚ ਇੱਕ ਰੱਸੀ ਕਿੱਲੇ ਨੂੰ ਬੰਨਕੇ ਉਸਦੇ ਦੁਆਲੇ ਚੱਕਰ ਲਗਾਇਆ ਜਾਂਦਾ ਹੈ। ਰੱਸੀ ਦੀ ਲੰਬਾਈ ਇਤਨੀ ਹੁੰਦੀ ਹੈ ਕਿ ਦਾਈ ਦੇਣ ਵਾਲਾ ਚੱਕਰ ਤੋਂ ਬਾਹਰ ਨਾ ਆ ਸਕੇ। ਸਾਰੇ ਬੱਚੇ ਆਪਣੀਆਂ ਜੁੱਤੀਆਂ ਲਾਹਕੇ ਕਿੱਲੇ ਦੇ ਦੁਆਲੇ ਰੱਖ ਦੇਂਦੇ ਹਨ। ਇਕ ਬੱਚਾ ਦਾਈ ਦੇਂਦਾ ਹੈ ਤੇ ਦੂਜੇ ਬੱਚੇ ਚਲਾਕੀ ਨਾਲ ਜੁੱਤੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਦਾਈ ਦੇਣ ਵਾਲਾ ਬੱਚਾ ਰੱਸੀ ਫੜਕੇ ਇਸ ਤਰ੍ਹਾਂ ਘੁੰਮਦਾ ਹੈ ਕਿ ਜੁੱਤੀਆਂ ਚੱਕਰ ਤੋਂ ਬਾਹਰ ਕੱਢਣ ਤੋਂ ਰੋਕ ਸਕੇ। ਜੇ ਇਸ ਸਮੇਂ ਦਾਈ ਦੇਣ ਵਾਲਾ ਬੱਚਾ ਕਿਸੇ ਨੂੰ ਹੱਥ ਲਾ ਦੇਂਦਾ ਹੈ ਤਾਂ ਦਾਈ ਉਸ ਬੱਚੇ ਨੂੰ ਦੇਣੀ ਪੈਂਦੀ ਹੈ। ਜੇ ਸਾਰੀਆਂ ਜੁੱਤੀਆਂ ਚੱਕਰ ਤੋਂ ਬਾਹਰ ਕੱਢ ਲਈਆਂ ਜਾਣ ਤਾਂ ਦਾਈ ਦੇਣ ਵਾਲੇ ਬੱਚੇ ਨੂੰ ਇੱਕ ਨਿਸ਼ਚਿਤ ਥਾਂ ਤੇ ਭੱਜਕੇ ਜਾਣਾਂ ਪੈਂਦਾ ਹੈ ਤੇ ਉਸ ਥਾਂ ਤੇ ਪਹੁੰਚਣ ਤੋਂ ਪਹਿਲਾਂ ਦੂਜੇ ਬੱਚੇ ਉਸਦੇ ਜੁੱਤੀਆਂ ਮਾਰਦੇ ਹਨ।
Bandar Killa: In this game, a rope is tied to a Killa (wooden post) and a circle is drawn around it. The length of the rope is such that the person whose turn comes cannot get out of the circle. All the children take off their shoes and put them around the Killa. One child takes the turn at the rope, and the other children try to get their shoes out of the circle. The child whose turn comes, grabs the rope and moves around to prevent the shoes from slipping out of the circle. If the child touches someone at this time, then that touched child has to take the turn. If all the shoes are taken out of the circle, the child has to run to a certain place and the other children kick the child with the shoes until he/she reaches that place.
No comments:
Post a Comment