ਪਿੱਠੂ-ਗਰਮ: ਇਹ ਖੇਡ ਦੋ ਟੋਲੀਆਂ ਬਣਾਕੇ ਖੇਡੀ ਜਾਂਦੀ ਹੈ। ਇਸ ਵਿੱਚ ਪੰਜ ਸੱਤ ਗੀਟੀਆਂ (ਪੱਥਰ ਦੇ ਟੁਕੜੇ) ਨੂੰ ਇਕ ਦੂਜੇ ਉੱਪਰ ਰੱਖਕੇ ਇਕ ਨਿਸ਼ਚਿਤ ਥਾਂ ਤੋਂ ਇੱਕ ਟੋਲੀ ਦੇ ਬੱਚੇ ਵਲੋਂ ਗੇਂਦ ਨਾਲ ਮਾਰਿਆ ਜਾਂਦਾ ਹੈ। ਜੇਕਰ ਗੀਟੀਆਂ ਨਾਂ ਡਿੱਗਣ ਤੇ ਗੇਂਦ ਨੂੰ ਦੂਸਰੀ ਟੋਲੀ ਦੇ ਬੱਚਿਆਂ ਵੱਲੋਂ ਬੁੱਚ(ਫੜ) ਲਿਆ ਜਾਵੇ ਤਾਂ ਉਹ ਬੱਚਾ ਬਾਹਰ ਹੋ ਜਾਂਦਾ ਹੈ। ਫਿਰ ਉਸੇ ਟੋਲੀ ਦਾ ਦੂਸਰਾ ਬੱਚਾ ਗੇਂਦ ਨਾਲ ਨਿਸ਼ਾਨਾ ਲਗਾਉਂਦਾ ਹੈ। ਜੇਕਰ ਗੀਟੀਆਂ ਡਿੱਗ ਪੈਣ ਤਾਂ ਉਹ ਟੋਲੀ ਦੇ ਬੱਚੇ ਗੀਟੀਆਂ ਨੂੰ ਉਸੇ ਤਰ੍ਹਾਂ ਚਿਣਦੇ ਹਨ। ਦੂਸਰੀ ਟੋਲੀ ਦੇ ਬੱਚੇ ਗੇਂਦ ਨਾਲ ਉਹਨਾਂ ਤੇ ਨਿਸ਼ਾਨਾ ਲਗਾਉਂਦੇ ਹਨ। ਜੇ ਗੇਂਦ ਟੋਲੀ ਦੇ ਕਿਸੇ ਬੱਚੇ ਨੂੰ ਵੀ ਲੱਗ ਜਾਵੇ ਤਾਂ ਉਹ ਟੋਲੀ ਹਾਰ ਜਾਂਦੀ ਹੈ। ਜੇ ਗੀਟੀਆਂ ਚਿਣ ਲਈਆਂ ਜਾਣ ਤਾਂ ਉਹ ਟੋਲੀ ਜਿੱਤ ਜਾਂਦੀ ਹੈ।
Pithhu Garam: This game is played in two teams. In it, five or seven pebbles (small pieces of stone) are placed on top of each other and hit by a ball from a certain distance, by a member of the first team. If the pebbles do not fall and the ball is grabbed by the other team's children, then that child gets out. Then another child from the same group hits the ball. If the pebbles fall, the children of this group try to place the pebbles in the same way as it was placed before. The children of the other team hit them with the ball. If the ball hits any of the first team's children, the team loses. If they are able to place the pebbles in the same order, the first team wins.
No comments:
Post a Comment