ਮੇਰੇ ਮੁਹਂ ਤੇ ਦੇਵੇ ਤੂੰ ਦਿਲਾਸੇ ਸੱਜਣਾ।
ਗੈਰਾਂ ਨਾਲ ਉਡਾਵੇ ਮੇਰੇ ਹਾਸੇ ਸੱਜਣਾ।
ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ,
ਇੱਕ ਸਿੱਕੇ ਦੇ ਹੁੰਦੇ ਨਾਂ ਦੋ ਪਾਸੇ ਸੱਜਣਾ।
ਦਿਲ ਦੀ ਗੱਲ ਕਰਾਂ, ਕਰਾਂ ਜਾਂ ਨੈਣਾਂ ਦੀ,
ਰੋਮ ਰੋਮ ਚ ਤੇਰੇ ਹੀ ਨੇਂ ਵਾਸੇ ਸੱਜਣਾ।
ਤੇਰੇ ਵਾਂਗੂ ਬੇਈਮਾਨ ਨਾਂ ਹੋਣਾਂ ਏ,
ਹਰ ਕੰਮ ਆਉਂਦਾ ਨਇਓ ਸਾਨੂੰ ਰਾਸੇ ਸੱਜਣਾ।
ਰਾਜਨੀਤੀ ਨੇ ਘੇਰਾ ਪਾਇਆ ਧਰਮਾਂ ਨੂੰ,
ਧਰਮੀ ਬੰਦੇ ਕਰਤੇ ਨੇ ਇੱਕ ਪਾਸੇ ਸੱਜਣਾ।
ਸਿਰ ਤੇ ਛੱਤ ਹੋਵੇ ਜਾਂ ,ਭਾਵੇਂ ਨਾਂ ਹੋਵੇ,
ਪਰ ਕਿਰਤੀ ਮਰਦੇ ਭੁਖੇ ਨਾਂ, ਪਿਆਸੇ ਸੱਜਣਾ।
ਚੁਕਣਾ ਹੈ ਤਾਂ ,ਮੁਦਾ ਚੁੱਕ ਮੁਹੱਬਤ ਦਾ,
ਚੁੱਕਣੇ ਛੱਡ ਰਫਲਾਂ ਤੇ, ਗਡੱਸੇ ਸੱਜਣਾ।
ਪੰਨੂੰ , ਆਪਣੀ ਆਈ ਤੇ ਮਰਨਾ ਪੈਣਾ ਏ,
ਤੇਰੇ ਰਹਿੰਦੀ ਦੁਨੀਆਂ ਤੱਕ ਨਾਂ ਇਥੇ ਵਾਸੇ ਸੱਜਣਾ।
No comments:
Post a Comment