ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ
ਤੂੰ ਵੀ ਬੜਾ ਰੋਇਆ ਤੇ ਮੈਵੀਂ ਬੜੀ ਰੋਈ
ਤੇਰੇ ਮੇਰੇ ਵਿਚ ਯਾਰਾ, ਫ਼ਰਕ ਨਾ ਕੋਈ
ਮੇਰੇ ਨਾਲ ਹੋਈ, ਓਹੀ ਤੇਰੇ ਨਾਲ ਹੋਈ
ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ।
ਰੱਬ ਤੋਂ ਲਿਖਾਈ ਆਪਾਂ, ਇਕੋ ਤਕਦੀਰ
ਜਿਵੇਂ ਤੇਰੇ ਆਏ, ਮੇਰੇ ਦਿਲ ਤੇ ਵੀ ਚੀਰ
ਤੱਕੜੀ ਚ, ਤੋਲ ਭਾਵੇਂ, ਇਕੋ ਜਿਹੀ ਪੀੜ
ਜਿਸ ਤਨ ਲੱਗਦੀ ਹੈ ਜਾਣਦਾ ਸੋਈ
ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ।
ਕੰਡਿਆਂ ਦੀ ਸੇਜ ਤੇ ਉਮਰ ਹੰਢਾਈ
ਸਜਾ ਭੁਗਤ ਚੱਲੀ, ਪ੍ਰਹੋਣੀ ਜਿੰਦ ਆਈ
ਭੁੱਲੇ ਨਾ ਕਦੇ ਵੀ, ਰੱਬ ਦੀ ਵਡਿਆਈ
ਬੜੇ ਚਿਰਾਂ ਬਾਅਦ ਵੇ ਸੁਣੀ ਅਰਜ਼ੋਈ
ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ।
ਸੋਹਣੀ ਸੁਨੱਖੀ ਸੂਰਤ ਬੇਸ਼ੱਕ ਪਿਆਰੀ
ਨਸੀਬਾਂ ਨਾਲ ਲੱਗਦੀ ਰੂਹਾਂ ਦੀ ਯਾਰੀ
ਦਿਲ ਕਰੇ ਸਿਕੰਦਰਾ, ਮਾਰੀਏ ਉਡਾਰੀ
ਢੱਠੇ ਖੂਹ ਪਵੇ, ਜਿਹੜੀ ਹੋਈ ਸੋ ਹੋਈ
ਓਪਰੇ ਜਿਹੇ ਹਾਸੇ ਪਿੱਛੇ ਕੀ ਜਾਣੇ ਕੋਈ।
ਸਿਕੰਦਰ 812
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment