ਅੱਜ ਨਵਰਤਰਿਆਂ ਦਾ ਅਖੀਰਲਾ ਦਿਨ ਸੀ ।
ਸਾਰਾ ਦੇਸ ਅੱਜ ਕੰਜਕਾਂ ਪੂਜ ਰਿਹਾ ਸੀ ਅਸੀਂ ਵੀ ਘਰ ਜੋਤ ਜਗਾਈ ਸੀ ।
ਮੇਰੀ ਘਰ ਵਾਲੀਂ ਆਖਣ ਲੱਗੀ ਅਸੀਂ ਕੰਜਕਾਂ ਦੇਣੀਆ। ਬੜੇ ਹੰਕਾਰ ਭਰੀ ਅਵਾਜ ਵਿੱਚ ਬੋਲੀ
ਸੁਣਦੇ ਓ !
ਹੁਣ ਆਪਣੇ ਘਰ ਤਾਂ ਰੱਬ ਦੀ ਕਿਰਪਾ ਨਾਲ 3 ਲੜਕੇ ਪੈਦਾ ਹੋਏ ਆ! ਜਾਓ ਜਾਓ ਗੁਆਂਢ ਚ ਹੋਣੀਆਂ ਕਿਸੇ ਘਰ ਧੀਆਂ ਓਨਾ ਨੂੰ ਲਿਆਓ ਅਵਾਜ ਮਾਰ ਕਿ,
ਮੈਂ ਗੁੱਸੇ ਵਿੱਚ ਚੁੱਪ ਕੀਤਾ ਚੱਲ ਗਿਆ ਗੁਆਂਢ, ਇੱਕ ਘਰ ਗਿਆ ਦੂਜੇ ਘਰ ਗਿਆ ਤੀਜਾ ਘਰ ਇਸ ਤਰਾਂ 6 ,7,8,10 ਘਰ ਫਿਰੇ ਕਿਧਰੇ ਕੋਈ ਕੰਜਕ ਨਜਰ ਨ੍ਹ੍ਹੀ ਆਈ, ਮੈਂ ਪ੍ਰੇਸ਼ਾਨ ਹੋ ਗਿਆ ।
ਫਿਰ ਮੈਨੂੰ ਕਿਸੇ ਨੇ ਕਿਹਾ ਰੁਲਦੂ ਦੇ ਘਰ ਜਾ ਓਥੇ ਮਿਲਣਗੀਆਂ ਲੜਕੀਆਂ !
ਮੈਂ ਰੁਲਦੂ ਦੇ ਘਰ ਗਿਆ ਅਵਾਜ ਮਾਰੀ,,,, ਓ ਰੁਲਦਾ ਸਿਆਂ ਘਰੇ ਓ,
ਆਓ ਜੀ ਜੀ ਆਇਆਂ ਨੂੰ ਲਾਲਾ ਜੀ ,ਅੱਜ ਕਿੱਦਾਂ ਅਉਣੇ ਹੋਏ,
ਬਸ ਕੁੱਝ ਨਹੀਂ ਯਾਰ ਏਦਾਂ ਹੀ,
ਓ ਅੱਛਾ
ਰੁਲਦਾ ਸਿਆਂ ! ਆਪਣੀਆਂ ਗੁੱਡੀਆਂ ਨਜਰ ਨਹੀਂ ਆਉਂਦੀਆਂ ਕਿਥੇ ਗਈਆਂ,
ਲੈ ਤੂੰ ਵੀ ਹੱਦ ਕਰਦਾ
ਅੱਜ ਕੰਜਕਾਂ ਸੀ ਨਾ ਇਸ ਲਈ ਸਵੇਰ ਦਾ ਕੋਈ ਨਾ ਕੋਈ ਮੇਰੀਆਂ ਧੀਆਂ ਨੂੰ ਆਪਣੇ ਘਰੋੰ ਘਰੀਂ ਲਿਜਾ ਰਿਹਾ!
ਕਹਿੰਦੇ ਕੰਜਕਾਂ ਦੇਣੀਆਂ ਤੇ ਮੈਂ ਵੀ ਮਨਾ ਨਹੀਂ ਕੀਤਾ ਕਿਸੇ ਨੂੰ,,, ਆਖਰ ਧੀ ਤਾਂ ਸਭ ਦੀ ਸਾਂਝੀ ਹੁੰਦੀ,
ਅੱਛਾ ਰੁਲਦਾ ਸਿਆਂ !
ਤੇਰੀ ਘਰ ਵਾਲੀ ਨੇ ਕੰਜਕਾਂ ਦੀ ਪੂਜਾ ਕਰ ਲਈ,,,
ਰੁਲਦਾ ਇੱਕ ਦਮ ਬੋਲਿਆ, ਲਾਲਾ ਜੀ ਮੇਰਾ ਤਾਂ ਵੇਅਹ ਹੀ ਨਹੀਂ ਹੋਇਆ,ਫਿਰ ਘਰ ਵਾਲੀਂ ਕਿਥੋਂ ਅਉਣੀ,
ਮੈਂ ਕਿਹਾ ,ਰੁਲਦਾ ਸਿਹਾਂ ਜੇ ਵੇਅਹ ਨਹੀਂ ਹੋਇਆ ਤਾਂ ਆਹ ਏਨੀਆਂ ਧੀਆਂ ਕਿਥੋਂ ਆਈਆਂ,ਜੋ ਤੇਰੇ ਘਰ ਨੇ,
ਰੁਲਦੇ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਿਆ
ਲਾਲਾ ਜੀ ਇਹ ਸਭ ਉਹ ਧੀਆਂ ਨੇ ਜੋ ਮੈਨੂੰ ਕੋਈ ਸੜਕ ਕਿਨਾਰੇ, ਕੋਈ ਮੰਦਰ,ਕੋਈ ਗੁਰਦਆਰੇ ਤੇ ਕੋਈ ਕੂੜੇ ਦੇ ਢੇਰ ਤੇ ਮਿਲੀ, ਇਹਨਾਂ ਨੂੰ ਕੁੱਤੇ ਨਾ ਨੋਚ ਖਾਣ ਇਸ ਲਈ ਘਰ ਲੈ ਆਇਆ ਸੀ, ਬਸ ਇਹ ਸਭ ਮੇਰੀਆਂ ਧੀਆਂ ਨੇ,
ਤੇ ਆਹ ਜਿਹੜੀ ਵੱਡੀ ਧੀ ਇਹ!!
ਓ ਏਹ ! ਇਹ ਮੈਨੂੰ ਤਲਾਬ ਵਾਲੇ ਪਿਛਲੇ ਪਾਸੇ ਕੂੜੇ ਦੇ ਢੇਰ ਤੋਂ ਮਿਲੀ ਸੀ, ਕੱਪੜੇ ਵਿੱਚ ਲਪੇਟੀ।
ਜਦ ਰੁਲਦੇ ਦੀ ਏਨੀ ਗਲ ਸੁਣੀ ਤਾਂ ਮੇਰੇ ਪੈਰਾਂ ਹੇਠਾਂ ਜਮੀਨ ਖਿਸਕ ਗਈ।
ਓਦੀ ਏਨੀ ਗੱਲ ਸੁਣ
ਮੈਂ ਦੱਬੇ ਪੈਰੀਂ ਘਰ ਵਾਪਸ ਆ ਗਿਆ,
ਘਰ ਆਕੇ ਸਾਰੀ ਗੱਲ ਘਰਵਾਲੀ ਨੂੰ ਦਸੀ , ਅਸੀਂ ਦੋਵੇਂ ਭੁਬਾਂ ਮਾਰ ਰੋਏ ਅੱਜ ਤੋਂ 5ਸਾਲ ਪਹਿਲਾਂ ਜੋ ਸਾਡੇ ਘਰ ਲੜਕੀ ਪੈਦਾ ਹੋਈ ਸੀ ਤਾਂ ਅਸੀਂ ਓਹ ਲਿਫਾਫੇ ਚ ਬੰਨ ਕੇ ਤਲਾਬ ਦੇ ਪਿਛੇ ਕੂੜੇ ਵਾਲ਼ੇ ਢੇਰ ਤੇ ਸੁੱਟ ਆਏ ਸੀ ,
ਹੁਣ ਜੋ ਸਭ ਤੋਂ ਵੱਡੀ ਧੀ ਰੁਲਦੇ ਕੋਲ ਸੀ ਉਹ ਕੋਈ ਹੋਰ ਨਹੀਂ ਸਾਡੀ ਆਪਣੀ ਧੀ ਸੀ,
ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁੱਝ ਨਹੀਂ ,
ਮੈਨੂੰ ਓਸੇ ਵੇਲੇ ਇਹ ਜੋਤਾਂ ਪੂਜਾ ਸਭ ਵਿਖਾਵਾ ਲੱਗੀ ਕਿਉਂ ਕਿ ਆਪਣੀ ਦੇਵੀ ਵਰਗੀ ਧੀ ਸੁੱਟ ਹੋਰ ਦੇਵੀ ਨੂੰ ਪੂਜਣਾ ਮੇਰੇ ਲਈ ਲਾਹਣਤ ਸੀ ਹੋਰ ਕੁੱਝ ਨਹੀਂ।
ਕਿਸੇ ਨੇ ਸੱਚ ਕਿਹਾ ਰੱਬ ਧੀ ਵੀ ਓਸ ਘਰ ਦਿੰਦਾ ਜਿਨ੍ਹਾਂ ਦੀ ਔਕਾਤ ਧੀ ਪਾਲਣ ਦੀ ਹੋਵੇ🙏🏻
✍ਨਵਨੀਤ ਸਿੰਘ ਭੁੰਬਲੀ✍
*96468 65500*
No comments:
Post a Comment