ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, May 19, 2022

ਹੱਜ ਕੀਤਾ ਪਰ ਰੱਬ ਨਾ ਮਿਲਿਆ - SONIA BHARTI



ਹੱਜ ਕੀਤਾ ਪਰ ਰੱਬ ਨਾ ਮਿਲਿਆ 
ਗੰਗਾ ਦੇ ਵਿਚ ਪਾਪ ਨਾ ਧੁਲਿਆ
ਮਿੱਟੀ ਵਿਚ ਮਿੱਟੀ ਹੋ ਰੁਲਿਆ 
ਭੇਤ ਸੱਜਣ ਦਾ ਫਿਰ ਨਾ ਖੁੱਲਿਆ
ਆਖ਼ਿਰ ਨੂੰ ਸਭ ਕੁਝ ਹੀ ਭੁੱਲਿਆ 
ਬੈਠੇ ਹਿੰਮਤ ਹਾਰ ਵੇ ਸਾਂਈ
ਰੋਵਾਂ ਜ਼ਾਰੋ ਜ਼ਾਰ ਵੇ ਸਾਂਈ 
ਆ ਮਿਲ ਹੁਣ ਇਕ ਵਾਰ ਵੇ ਸਾਂਈ 
ਜਾਂ ਫਿਰ ਥਾਈਂ ਮਾਰ ਵੇ ਸਾਂਈ .....

ਫੱਕਰਾਂ ਵਾਂਗੂੰ ਦਰ ਦਰ ਫਿਰਦੇ 
ਖੈਰ ਕੋਈ ਨਾ ਪਾਵੇ 
ਅਲਾਹ ਹੂ ਦੀ ਹੂਕ ਲਗਾਵਾਂ 
ਤੂੰ ਨਜ਼ਰੀ ਨਾ ਆਵੇ
ਕਿੱਥੇ ਲੁਕ ਕੇ ਬੈਠਾਂ ਏਂ ਦੱਸ 
ਕਰਕੇ ਬੰਦ ਦਵਾਰ ਵੇ ਸਾਂਈ 

ਸਿਸਕ ਸਿਸਕ ਕੇ ਦਮ ਵੀ ਸੁੱਕੇ 
ਵਗ ਵਗ ਹੰਝੂ ਮੁੱਕੇ 
ਤੱਕਦੇ ਤੱਕਦੇ ਰਾਹਾਂ ਥੱਕੀਆਂ 
ਪਰ ਸੱਜਣ ਨਾ ਢੁੱਕੇ 
ਮੁੱਕਣ ਉੱਤੇ ਆਈ ਜਿੰਦੜੀ 
ਹੋਇਆ ਨਾ ਦੀਦਾਰ ਵੇ ਸਾਂਈ 

ਹਰ ਧੜਕਨ ਤੇਰਾ ਨਾਂ ਪਈ ਲੈਂਦੀ 
ਸਾਂਈ ਸਾਂਈ ਕਹਿੰਦੀ 
ਸਾਥੋਂ ਚੰਗੀ ਪੌਣ ਜੋ ਹਰ ਪਲ 
ਤੇਰੇ ਅੰਗ ਸੰਗ ਰਹਿੰਦੀ 
ਏਸ ਹਵਾ ਚੋਂ ਖੁਸ਼ਬੂ ਤੇਰੀ
ਛੇੜੇ ਤਾਨੇ ਮਾਰ ਵੇ ਸਾਂਈ 

ਪੁਜ ਹੀ ਜਾਣਾ ਤੇਰੇ ਤਕ ਮੈਂ 
ਜਾ ਆਜ਼ਮਾ ਲੈ ਮੈਨੂੰ 
ਚੱਲਦੇ ਤੇਰੇ ਮੁੱਕਦੇ ਤੇਰੇ 
ਸਾਹ ਮੁਬਾਰਕ ਤੈਨੂੰ 
ਰੂਹ ਸਮਾਉਣੀ ਆਖ਼ਿਰ ਰੂਹ ਵਿਚ 
ਲੰਘ ਜਾਣਾ ਏ ਪਾਰ ਵੇ ਸਾਂਈ ....
SONIA BHARTI

1 comment: