ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 20, 2022

ਤਾਇਆ ਜੀ ਦਾ ਪਿੰਡ - ਪ੍ਰੀਤਮ ਕੌਰ





ਚੇਤੇ ਹੁਣ ਆਉਂਦਾ , ਉਹ ਸਮਾਂ ਰੱਜ ਕੇ
ਪਿੰਡ ਅਸੀਂ ਗਏ ਬੜਾ ਗੱਜ ਵੱਜ ਕੇ
ਤਾਏ ਨੇ ਪਿਆਰ ਜਤਾਇਆ ਸੀ ਬੜਾ
ਆਨੰਦ ਓਥੇ ਜਾ ਕੇ ਆਇਆ ਸੀ ਬੜਾ

ਛੁੱਟੀਆਂ ਹੋਈਆਂ, ਅਸੀਂ ਖੁਸ਼ ਰੱਜ ਕੇ
ਕੱਚਾ ਘਰ ਵੇਖਦੀ, ਮੈਂ ਭੱਜ ਭੱਜ ਕੇ
ਨੱਚ ਨੱਚ ਭਰਥੂ ਪਾਇਆ ਸੀ ਬੜਾ
ਆਨੰਦ ਓਥੇ ਜਾ ਕੇ ਆਇਆ ਸੀ ਬੜਾ

ਖੋਲਿਆ ਸੀ ਕਮਰਾ, ਮੈਂ ਆਪ ਭੱਜ ਕੇ
ਉਡੀਆਂ ਕੁਕੜੀਆਂ, ਮੈਨੂੰ ਵੱਜ ਵੱਜ ਕੇ
ਨਿਕਲੀਆਂ ਚੀਕਾਂ, ਰੁਆਇਆ ਸੀ ਬੜਾ
ਆਨੰਦ ਓਥੇ ਜਾ ਕੇ ਆਇਆ ਸੀ ਬੜਾ

ਸਾਰੇ ਆਂਢੀ ਗੁਆਂਢੀ, ਆਪ ਆਣ ਮਿਲਦੇ
ਖੁਸ਼ੀ ਗਮੀ ਹੁੰਦੀ, ਸਾਰੇ ਆਣ ਰਲਦੇ
ਸਾਦਾ ਜੀਵਨ ਜਾਚ, ਭਾਇਆ ਸੀ ਬੜਾ
ਆਨੰਦ ਓਥੇ ਜਾ ਕੇ ਆਇਆ ਸੀ ਬੜਾ

ਰੱਬ ਜਿਹੇ ਲੋਕ, ਪਿੰਡ ਵਿੱਚ ਵਸਦੇ
ਕਰਨ ਮਸ਼ਕਤਾਂ , ਤੇ ਰਹਿਣ ਹਸਦੇ
ਭਾਈਚਾਰਾ ਪਿੰਡ ਦਾ ਲੁਭਾਇਆ ਸੀ ਬੜਾ
ਆਨੰਦ ਓਥੇ ਜਾ ਕੇ ਆਇਆ ਸੀ ਬੜਾ।
#ਪ੍ਰੀਤਮਾ
        ‌‌---------------------

No comments:

Post a Comment