ਦੂਰ ਤੀਕਰ ਪਸਰਿਆ ਰਾਹਵਾਂ ‘ਚ ਹਾਲੇ ਝੰਗ ਹੈ।
ਨਾ ਖ਼ਿਜ਼ਾਵਾਂ ਵਿਚ ਖੁਰੇ, ਨਾ ਧੁੱਪ ਫਿੱਕਾ ਪਾ ਸਕੀ,
ਸ਼ੋਖ਼ੀਆਂ ਤੋਂ ਰਹਿਤ ਅਪਨਾ ਪਰ ਸਦੀਵੀ ਰੰਗ ਹੈ।
ਇਸ਼ਕ ਵਿੱਚੋਂ ਇੰਞ ਬਚ ਕੇ ਆ ਗਏ ਹਾਂ ਦੋਸਤੋ,
ਮੌਤ ਦੀ ਗਲ ਰਹਿਣ ਦੇਵੋ, ਜ਼ਿੰਦਗੀ ਵੀ ਦੰਗ ਹੈ।
ਗੀਤ ਉਸਦੇ ਉੁੱਕਰੇ ਹਨ ਧੜਕਣਾਂ ਵਿਚ ਅੱਜ ਵੀ,
ਪਤਝੜਾਂ ਵਿਚ ਇਕ ਕਲੀ ਦੀ ਯਾਦ ਮੇਰੇ ਸੰਗ ਹੈ।
ਨਜ਼ਮ ਬਣ ਕੇ ਇਸ਼ਕ ਵਿਚ ਤੂੰ ਲੋਚਦੀ ਏਂ ਫੈਲਣਾ,
ਜ਼ਿੰਦਗੀ ਦਾ ਕਮਲੀਏ ਪਰ ਕਾਫ਼ੀਆ ਹੀ ਤੰਗ ਹੈ।
ਕਿਸ ਤਰ੍ਹਾਂ ਦਰਬਾਨ ਦਿੰਦੇ ਦਾਦ ਮੇਰੀ ਲਿਖਤ ਨੂੰ,
ਸ਼ਬਦ ਮੇਰਾ ਹਰ ਹਕੂਮਤ ਦੇ ਲਈ ਇਕ ਜੰਗ ਹੈ।
—Sarbjeet Sohi
No comments:
Post a Comment