ਅੱਜ ਮਹਾਨ ਪੰਜਾਬੀ ਗਾਮਾ ਪਹਿਲਵਾਨ ਜੀ ਦਾ ਜਨਮ ਦਿਨ ਹੈ, ਉਹ ਅੰਮ੍ਰਿਤਸਰ ਨਿਵਾਸੀ ਸਨ ! 5 ਫੁੱਟ 8 ਇੰਚ ਦੇ ਛੋਟੇ ਅਤੇ ਗਠੀਲੇ ਪਹਿਲਵਾਨ ਜੀ ਨੇ 52 ਸਾਲ ਦੇ ਕੁਸ਼ਤੀ ਕੈਰੀਅਰ ਦੌਰਾਨ ਕਦੇ ਕੋਈ ਕੁਸ਼ਤੀ ਨਹੀਂ ਹਾਰੀ !
ਅੱਜ ਇਸ ਮਝੈਲ ਨੂੰ ਗੂਗਲ ਨੇ ਸ਼ਰਧਾਂਜਲੀ ਦਿੱਤੀ ਹੈ ਪਰ ਅਫ਼ਸੋਸ ਆਪਣੇ ਅੰਤਲੇ ਦਿਨ ਇਹਨਾਂ ਬੇਹੱਦ ਗ਼ੁਰਬਤ ਵਿੱਚ ਗੁਜ਼ਾਰੇ !
ਗਾਮਾ ਪਹਿਲਵਾਨ (1880 - 22 ਮਈ 1963) ਰੁਸਤਮੇ ਹਿੰਦ, "ਸ਼ੇਰ-ਏ-ਪੰਜਾਬ" ਭਾਰਤੀ ਉਪਮਹਾਂਦੀਪ ਵਿੱਚ ਇੱਕ ਦੰਤ ਕਥਾ ਬਣ ਚੁੱਕੇ ਪੰਜਾਬੀ ਪਹਿਲਵਾਨ ਸਨ।
ਉਸ ਦਾ ਅਸਲ ਨਾਮ ਗੁਲਾਮ ਮੁਹੰਮਦ ਸੀ। ਉਸ ਨੇ 50 ਸਾਲਾਂ ਤੋਂ ਵੀ ਵਧ ਸਮਾਂ ਪਹਿਲਵਾਨੀ ਕੀਤੀ ਅਤੇ 5000 ਤੋਂ ਵੀ ਵੱਧ ਵਾਰ ਅਖਾੜੇ ਵਿੱਚ ਉਤਰਿਆ। ਸੰਸਾਰ ਦੇ ਇਤਹਾਸ ਵਿੱਚ ਸ਼ਾਇਦ ਉਹ ਇੱਕੋ ਐਸਾ ਪਹਿਲਵਾਨ ਸੀ ਜਿਸਨੂੰ ਤਮਾਮ ਜ਼ਿੰਦਗੀ ਕੋਈ ਹਰਾ ਨਾ ਸਕਿਆ।
15 ਅਕਤੂਬਰ 1910 ਵਿੱਚ ਗਾਮਾ ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ ਕੀਤਾ ਗਿਆ।
ਗਾਮਾ ਨੂੰ ਸ਼ੇਰ-ਏ-ਪੰਜਾਬ, ਰੁਸਤਮ-ਏ-ਜਮਾਂ (ਸੰਸਾਰ ਕੇਸਰੀ) ਅਤੇ ਦ ਗਰੇਟ ਗਾਮਾ ਵਰਗੀ ਉਪਾਧੀਆਂ ਮਿਲੀਆਂ।
1947 ਵਿੱਚ ਭਾਰਤ ਦੀ ਆਜ਼ਾਦੀ ਦੇ ਬਾਅਦ ਜਦੋਂ ਪਾਕਿਸਤਾਨ ਬਣਿਆ ਤਾਂ ਗਾਮਾ ਪਾਕਿਸਤਾਨ ਚਲਿਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਬਟ ਗਾਮਾ ਪਹਿਲਵਾਨ ਦੇ ਭਰਾ ਦੀ ਪੋਤਰੀ ਹੈ।
ਪੰਜਾਬੀ ਵਿਚ ਇਕ ਬਹੁਤ ਵੱਡਾ ਤਕੀਆ ਕਲਾਮ ਹੈ, ਕਿ ਜਦੋਂ ਕੋਈ ਵਿਅਕਤੀ ਜ਼ਿਆਦਾ ਹੀ ਤਾਕਤ ਵਿਖਾਵੇ ਤਾਂ ਕਹਿ ਦਿੰਦੇ ਸਨ,
ਰਹਿਣ ਦੇ,ਖੜ੍ਹਦਾ ਏੰ ਵੱਡਾ ਤੂੰ ਗਾਮਾ ਪਹਿਲਵਾਨ
ਇਹ ਸੀ ਗਾਮਾ ਪਹਿਲਵਾਨ ਜੋ ਪੰਜਾਬ ਦੇ ਦਿਲ ਤੇ ਅਜੇ ਤੱਕ ਛਾਇਆ ਹੈ।
If you are wondering about the Google doodle today, it's a tribute to Gama Pehelwan. A wrestler who is in folklore, legends, myths, movies and in our daily lives.
Ghulam Mohammad Baksh Butt, born in Amritsar, died in Lahore. May 22, 1878-May 23, 1960
No comments:
Post a Comment